ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ

Monday, Sep 05, 2022 - 01:00 PM (IST)

ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ

ਬਾਲੀਵੁੱਡ ਡੈਸਕ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਿਤਾਰਿਆਂ ਨੇ ਭਗਵਾਨ ਗਣੇਸ਼ ਦਾ ਆਪਣੇ ਘਰਾਂ ’ਚ ਧੂਮਧਾਮ ਨਾਲ ਸਵਾਗਤ ਕੀਤਾ ਅਤੇ ਬੱਪਾ ਦੀ ਸੇਵਾ ਕਰਨ ਤੋਂ ਬਾਅਦ  ਉਨ੍ਹਾਂ ਨੂੰ ਸ਼ਾਨਦਾਰ ਵਿਦਾਈ ਦਿੱਤੀ। ਇਸ ਸਭ ਦੇ ਵਿਚਕਾਰ ਅਦਾਕਾਰ ਸੋਨੂੰ ਸੂਦ ਨੇ ਵੀ ਗਣਪਤੀ ਬੱਪਾ ਦੀ ਖ਼ੂਬ ਸੇਵਾ ਕੀਤੀ ਅਤੇ ਹੁਣ ਵਿਦਾਈ ਦਿੱਤੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : ਮਨੀਸ਼ ਪਾਲ ਦੀ ਧੀ ਨੂੰ ਦੇਖ ਲੋਕ ਰਹਿ ਗਏ ਹੈਰਾਨ, ਹਰ ਪਾਸੇ ਹੋ ਰਹੀਆਂ ਸਾਇਸ਼ਾ ਪਾਲ ਦੀਆਂ ਚਰਚਾਵਾਂ

ਬੱਪਾ ਵਿਸਰਜਨ ਤੋਂ ਪਹਿਲਾਂ ਸੋਨੂੰ ਸੂਦ ਨੇ ਪਰਿਵਾਰ ਨਾਲ ਘਰ ’ਚ ਹੀ ਗਣੇਸ਼ ਦੀ ਪੂਜਾ ਕੀਤੀ। ਤਸਵੀਰਾਂ ’ਚ ਸੋਨੂੰ ਸੂਦ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਜ਼ਰ ਆਏ। ਹਰ ਕੋਈ ਤਸਵੀਰਾਂ ’ਚ ਸ਼ਾਨਦਾਰ ਨਜ਼ਰ ਆ ਰਿਹਾ ਹੈ। 

PunjabKesari

ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਸੋਨੂੰ ਸੂਦ ਚਿੱਟੇ ਰੰਗ ਦੀ ਟੀ-ਸ਼ਰਟ ਦੇ ਨਾਲ ਡੈਨਿਮ ਜੀਂਸ ਪਾ ਕੇ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਗ੍ਰੇ ਕਲਰ ਦੇ ਸੂਟ ’ਚ ਨਜ਼ਰ ਆ ਰਹੀ ਹੈ।

PunjabKesari

ਇਸ ਖ਼ਾਸ ਮੌਕੇ ਦੌਰਾਨ ਅਦਾਕਾਰ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਨਜ਼ਰ ਆਏ। ਬੱਪਾ ਵਿਸਰਜਨ ਕਰਨ ਤੋਂ ਪਹਿਲਾਂ ਸੋਨੂੰ ਸੂਦ ਦੀ ਪਤਨੀ ਨੇ ਬੱਪਾ ਦੇ ਕੰਨਾਂ ’ਚ ਆਪਣੀ ਅਰਦਾਸ ਕਰਦੀ ਨਜ਼ਰ ਆਈ।

PunjabKesari

ਤਸਵੀਰਾਂ ’ਚ ਸੋਨੂੰ ਸੂਦ ਗਣਪਤੀ ਦੀ ਪੂਜਾ ਕਰਨ ਤੋਂ ਬਾਅਦ ਕਾਰ ’ਚ ਉਨ੍ਹਾਂ ਨੂੰ ਘਾਟ ’ਤੇ ਲੈ ਗਏ ਅਤੇ ਉੱਥੇ ਹੀ ਉਨ੍ਹਾਂ ਨੇ ਬੱਪਾ ਦਾ ਵਿਸਰਜਨ ਕੀਤਾ।

ਇਹ ਵੀ ਪੜ੍ਹੋ : ਪਾਰਟੀ ’ਚ ਡਰਿੰਕ ਦਾ ਗਲਾਸ ਲੈ ਕੇ ਪਹੁੰਚੇ ਸਲਮਾਨ ਨੇ ਕੈਮਰੇ ਨੂੰ ਦੇਖ ਕੇ ਛੁਪਾਇਆ ਗਲਾਸ, ਯੂਜ਼ਰਸ ਨੇ ਕੀਤੇ ਕੁਮੈਂਟ

PunjabKesari

ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਨੇ ਲੌਕਡਾਊਨ ’ਚ ਕਈ ਲੋਕਾਂ ਦੀ ਬਹੁਤ ਮਦਦ ਕੀਤੀ। ਇਸ ਤੋਂ ਬਾਅਦ ਲੋਕ ਸੋਨੂੰ ਸੂਦ ਨੂੰ ਅਸਲ ਬਾਲੀਵੁੱਡ ਹੀਰੋ ਵੀ ਕਹਿੰਦੇ ਹਨ। ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ।

PunjabKesari


author

Shivani Bassan

Content Editor

Related News