ਜਨਮਦਿਨ ’ਤੇ ਵਿਸ਼ੇਸ਼: ਜਾਣੋ ਸੋਨੂ ਸੂਦ ਨੂੰ ਲੋਕ ਕਿਉਂ ਕਹਿੰਦੇ ਨੇ 'ਫ਼ਰਿਸ਼ਤਾ'
Saturday, Jul 30, 2022 - 11:26 AM (IST)
ਬਾਲੀਵੁੱਡ ਡੈਸਕ: ਸੋਨੂੰ ਸੂਦ ਜਿਹਾ ਕੋਈ ਸਟਾਰ ਨਹੀਂ ਹੈ ਅਦਾਕਾਰ ਕਰੋੜਾਂ ਦਿਲਾਂ ’ਤੇ ਰਾਜ ਕਰਦਾ ਹੈ। ਬਾਲੀਵੁੱਡ ’ਚ ਅਦਾਕਾਰ ਨੇ ਆਪਣੀ ਖ਼ਾਸ ਪਛਾਣ ਬਣਾਈ ਹੈ। ਅੱਜ ਸੋਨੂੰ ਸੂਦ ਨੇ 30 ਜੁਲਾਈ 1973 ਨੂੰ ਮੋਗਾ, ਪੰਜਾਬ ਦੀ ਧਰਤੀ ’ਤੇ ਜਨਮ ਲਿਆ ਸੀ। ਪ੍ਰੋਫ਼ੈਸ਼ਨ ਲਾਈਫ਼ ਅਤੇ ਨਿੱਜੀ ਜ਼ਿੰਦਗੀ ਨਾਲ ਸੋਨੂੰ ਸੂਦ ਕਈ ਵਾਰ ਸੁਰਖੀਆਂ ’ਚ ਰਹਿ ਚੁੱਕੇ ਹਨ। ਸੋਨੂੰ ਸੂਦ ਨੇ ਕਈ ਵਾਰ ਬੇਸਹਾਰਾ ਅਤੇ ਲੋਕਾਂ ਦੀ ਮਦਦ ਕਰਨ ਲਈ ਇਕ ਮਸੀਹਾ ਬਣ ਕੇ ਆਏ ਹਨ।
ਅੱਜ ਤੁਹਾਨੂੰ ਅਸੀਂ ਸੋਨੂੰ ਸੂਦ ਦੀਆਂ ਖ਼ਾਸ ਗੱਲਾਂ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਉਹ ਮਸੀਹਾ ਬਣੇ।
ਇਹ ਵੀ ਪੜ੍ਹੋ:ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ
ਕੋਰੋਨਾ ਮਹਾਮਾਰੀ ਦੇ ਚੱਲਦੇ ਬਿਹਾਰ-ਨੇਪਾਲ ਸਰਹੱਦ ਦੇ ਰਕਸੌਲ ਨਾਲ ਲੱਗਦੇ ਜ਼ਿਲ੍ਹਾ ਦੇ ਬੀਰਗੰਜ ਦੇ ਵਾਰਡ ਨੰਬਰ 13 ਰਾਧੇ ਮਾਈ ਨੇਪਾਲ ਦੀ ਰਹਿਣ ਵਾਲੀ ਤ੍ਰਿਪਤੀ ਮੁਸਕਾਨ ਦੇ ਘਰ ’ਚ ਸਿਰਫ਼ ਉਸ ਦੇ ਪਿਤਾ ਹੀ ਕਮਾਉਣ ਵਾਲੇ ਸਨ, ਜੋ ਪਿਛਲੇ ਸਾਲ ਕੋਰੋਨਾ ਦਾ ਸ਼ਿਕਾਰ ਹੋ ਗਏ। ਅਜਿਹੇ ’ਚ ਅਦਾਕਾਰ ਸੋਨੂੰ ਸੂਦ ਨੇ ਤ੍ਰਿਪਤੀ ਦੀ ਮਦਦ ਕੀਤੀ। ਸੋਨੂੰ ਨੇ ਬੱਚੀ ਦੀ ਸਿੱਖਿਆ ਦਾ ਪੂਰਾ ਖ਼ਰਚ ਦੇਣ ਦਾ ਵਾਅਦਾ ਕੀਤਾ ਸੀ। ਸੋਨੂੰ ਨੇ ਤ੍ਰਿਪਤੀ ਦੀ ਮੈਟ੍ਰਿਕ ਤਕ ਦੀ ਪੜ੍ਹਾਈ ਲਈ ਸਕੂਲ ’ਚ ਫ਼ੀਸ ਜਮ੍ਹਾ ਕਰਵਾ ਦਿੱਤੀ ਸੀ। ਇਸ ਤਰ੍ਹਾਂ ਕੋਰੋਨਾ ’ਚ ਸੋਨੂੰ ਦਾ ਚਿਹਰਾ ਮਦਦ ਦੇ ਮਸੀਹਾ ਬਣ ਕੇ ਉਭਰ ਕੇ ਸਾਹਮਣੇ ਆਇਆ ਹੈ।
ਇਸ ਦੇ ਨਾਲ ਸੋਨੂੰ ਸੂਦ ਨੇ ਇਕ ਬਿਹਾਰ ਦੀ ਬੱਚੀ ਦੇ ਲਈ ਫ਼ਰਿਸ਼ਤਾ ਬਣ ਕੇ ਆਏ ਹਨ। ਇਸ ਬੱਚੀ ਦਾ ਨਾਂ ਚੌਮੁਖੀ ਹੈ। ਚੌਮੁਖੀ ਚਾਰ ਪੈਰ ਅਤੇ ਚਾਰ ਹੱਥਾਂ ਦੇ ਨਾਲ ਪੈਦਾ ਹੋਈ ਹੈ। ਗਰੀਬ ਮਾਂ-ਪਿਓ ਬੱਚੀ ਦੀ ਸਰਜਰੀ ਦੀ ਬਾਰੇ ’ਚ ਸੋਚ ਵੀ ਨਹੀਂ ਸਕਦੇ ਸਨ। ਸੋਨੂੰ ਨੇ ਸੂਰਤ ਦੇ ਇਕ ਹਸਪਤਾਲ ’ਚ ਬੱਚੀ ਦੀ ਸਰਜਰੀ ਕਰਵਾਈ, ਜਿਸ ਤੋਂ ਬਾਅਦ ਉਹ ਇਕ ਆਮ ਜ਼ਿੰਦਗੀ ਜੀਅ ਸਕਦੀ ਹੈ। ਇਹ ਖ਼ਬਰ ਵੀ ਇੰਟਰਨੈੱਟ ’ਤੇ ਬਹੁਤ ਜਲਦੀ ਵਾਇਰਲ ਹੋਈ ਸੀ ਅਤੇ ਪ੍ਰਸ਼ੰਸਕਾਂ ਨੇ ਸੋਨੂੰ ਸੂਦ ਦੀ ਇਸ ਮਦਦ ’ਤੇ ਬੇਹੱਦ ਪ੍ਰਸ਼ੰਸਕਾਂ ਕੀਤੀ।
ਸੋਨੂੰ ਸੂਦ ਹਰ ਕਿਸੇ ਦੀ ਮਦਦ ਕਰਨ ’ਚ ਹਮੇਸ਼ਾ ਅੱਗੇ ਰਹੇ ਹਨ। ਜੇਕਰ ਕੋਈ ਅਦਾਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈ ਤਾਂ ਸੋਨੂੰ ਝੱਟ ਹੀ ਹਾਜ਼ਿਰ ਹੋ ਜਾਂਦੇ ਹਨ। ਹਾਲ ਹੀ ’ਚ ਅਦਾਕਾਰ ਨੇ ਥਾਈਲੈਂਡ ’ਚ ਫ਼ਸੇ ਭਾਰਤੀ ਵਿਅਕਤੀ ਸਾਹਿਲ ਖ਼ਾਨ ਦੀ ਵਿਦੇਸ਼ ਤੋਂ ਪਰਤਣ ’ਚ ਮਦਦ ਕੀਤੀ। ਸੋਨੂੰ ਨੇ ਉਸ ਵਿਅਕਤੀ ਨੂੰ ਹਵਾਈ ਜਹਾਜ਼ ਦੀ ਟਿਕਟ ਭੇਜੀ ਅਤੇ ਉਸ ਦੇ ਭਾਰਤ ਵਾਪਸ ਆਉਣ ਦੀ ਵਿਵਸਥਾ ਕੀਤੀ। ਇਸ ਤੋਂ ਬਾਅਦ ਸਾਹਿਲ ਖ਼ਾਨ ਨੇ ਵੀਡੀਓ ਸਾਂਝੀ ਕਰ ਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਰੈਂਪ ’ਤੇ ਬਿਖ਼ੇਰੇ ਸ਼ਿਲਪਾ ਨੇ ਹੁਸਨ ਦੇ ਜਲਵੇ, 47ਸਾਲਾਂ ਦੀ ਅਦਾਕਾਰਾ ਨੇ ਦਿਖਾਈ ਸ਼ਾਨਦਾਰ ਲੁੱਕ
ਸੋਨੂੰ ਸੂਦ ਇਨਸਾਨਾਂ ਤੋਂ ਇਲਾਵਾ ਜਾਨਵਰਾਂ ਦੀ ਮਦਦ ਕਰਨ ’ਚ ਸ਼ਾਮਲ ਹੋਏ ਹਨ। ਹਾਲ ਹੀ ’ਚ ਸੋਨੂੰ ਸੂਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਸੀ। ਮੁੰਬਈ ’ਚ ਭਾਰੀ ਮੀਂਹ ਕਾਰਨ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ ’ਤੇ ਜਾਨਵਰਾਂ ਨੂੰ ਬਚਾਉਣ ਲਈ ਆਏ ਹਨ ਅਤੇ ਮੀਂਹ ’ਚ ਭਿੱਜ ਰਹੇ ਕੁੱਤਿਆਂ ਨੂੰ ਬਚਾਇਆ। ਇਨ੍ਹਾਂ ਨੇਕ ਕੰਮਾਂ ਲਈ ਸੋਨੂੰ ਸੂਦ ਹਮੇਸ਼ਾ ਅੱਗੇ ਰਹੇ ਹਨ ਅਤੇ ਲੋਕਾਂ ਲਈ ਮਦਦ ਦਾ ਮਸੀਹਾ ਬਣ ਕੇ ਸਾਹਮਣੇ ਆਏ। ਪ੍ਰਸ਼ੰਸਕ ਸੋਨੂੰ ਸੂਦ ਇਨ੍ਹਾਂ ਯੋਗਦਾਨਾਂ ਦੀ ਤਾਰੀਫ਼ ਕਰਦੇ ਹਨ।