ਸੋਨੂੰ ਸੂਦ ਨੇ ਇਸ ਕੁੜੀ ਦੇ ਪੂੰਝੇ ਹੰਝੂ, ਕਿਹਾ ''ਘਰ ਵੀ ਨਵਾਂ ਹੋਵੇਗਾ ਤੇ ਕਿਤਾਬਾਂ ਵੀ''

08/20/2020 4:30:59 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਕਾਰਜਸ਼ੀਲ ਹਨ। ਉਹ ਨਾਂ ਸਿਰਫ਼ ਤਾਲਾਬੰਦੀ ਦੌਰਾਨ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਸਗੋਂ ਉਹ ਸਮਾਜ ਦੀ ਸੇਵਾ 'ਚ ਵੀ ਜੁੱਟੇ ਹੋਏ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਛਤੀਸਗੜ੍ਹ ਦੀ ਰਹਿਣ ਵਾਲੀ ਕੁੜੀ ਨਜ਼ਰ ਆ ਰਹੀ ਹੈ। ਇਸ ਕੁੜੀ ਦਾ ਮਕਾਨ ਡਿੱਗ ਗਿਆ ਸੀ, ਜਿਸ ਕਰਕੇ  ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ।

15-16 ਅਗਸਤ ਦੀ ਦਰਮਿਆਨੀ ਰਾਤ ਨੂੰ ਆਏ ਹੜ੍ਹ ਦੌਰਾਨ ਅੰਜਲੀ ਨਾਂ ਦੀ ਇਸ ਕੁੜੀ ਦਾ ਘਰ ਜ਼ਮੀਂਦੋਜ਼ ਹੋ (ਟੁੱਟ) ਗਿਆ ਸੀ। ਟੁੱਟੇ ਹੋਏ ਘਰ ਚੋਂ ਜਦੋਂ ਇਹ ਬੱਚੀ ਆਪਣੀਆਂ ਕਿਤਾਬਾਂ ਲੱਭ ਰਹੀ ਸੀ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ।

ਇਹ ਆਦੀਵਾਸੀ ਕੁੜੀ ਦਾ ਵੀਡੀਓ ਕਿਸੇ ਨੇ ਟਵਿੱਟਰ 'ਤੇ ਸਾਂਝਾ ਕੀਤਾ ਸੀ, ਜਿਸ ਤੋਂ ਬਾਅਦ ਸੋਨੂੰ ਸੂਦ ਨੇ ਇਸ ਕੁੜੀ ਦੇ ਹੰਝੂ ਪੂੰਝਣ ਦਾ ਫ਼ੈਸਲਾ ਲਿਆ ਅਤੇ ਇਸ ਵੀਡੀਓ 'ਤੇ ਰੀਟਵੀਟ ਕਰਦੇ ਹੋਏ ਲਿਖਿਆ ਕਿ 'ਹੰਝੂ ਪੂੰਝ ਲੈ ਭੈਣ, ਕਿਤਾਬਾਂ ਵੀ ਨਵੀਆਂ ਹੋਣਗੀਆਂ, ਘਰ ਵੀ ਨਵਾਂ ਹੋਵੇਗਾ।'
 


sunita

Content Editor

Related News