ਸੋਨੂੰ ਸੂਦ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮ ਦਿਨ, ਕੇਕ ਕੱਟਦੇ ਹੋਏ ਤਸਵੀਰਾਂ ਹੋਈਆਂ ਵਾਇਰਲ

Saturday, Jul 31, 2021 - 12:06 PM (IST)

ਸੋਨੂੰ ਸੂਦ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮ ਦਿਨ, ਕੇਕ ਕੱਟਦੇ ਹੋਏ ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ਅਦਾਕਾਰ ਸੋਨੂੰ ਸੂਦ ਨੇ 30 ਜੁਲਾਈ ਨੂੰ ਆਪਣਾ 48ਵਾਂ ਜਨਮ ਦਿਨ ਮਨਾਇਆ ਹੈ। ਇਸ ਖ਼ਾਸ ਮੌਕੇ ’ਤੇ ਸੋਨੂੰ ਦੇ ਘਰ ਦੇ ਬਾਹਰ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚੇ। ਪ੍ਰਸ਼ੰਸਕ ਅਦਾਕਾਰ ਦੇ ਲਈ ਅਤੇ ਬਹੁਤ ਸਾਰੇ ਤੋਹਫ਼ੇ ਲੈ ਕੇ ਆਏ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਸੋਨੂੰ ਵ੍ਹਾਈਟ ਸ਼ਰਟ ਅਤੇ ਬਲਿਊ ਪੈਂਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸੋਨੂੰ ਦੇ ਪੁੱਤਰ ਵੀ ਉਨ੍ਹਾਂ ਦੇ ਨਾਲ ਸਨ। 

PunjabKesari
ਸੋਨੂੰ ਜ਼ਿਆਦਾ ਸੈਲੀਬਿਰੇਸ਼ਨ ’ਚ ਵਿਸ਼ਵਾਸ ਨਹੀਂ ਰੱਖਦੇ ਪਰ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਨਹੀਂ ਤੋੜਿਆ ਅਤੇ ਉਨ੍ਹਾਂ ਦੇ ਨਾਲ ਸੈਲੀਬਿਰੇਟ ਕੀਤਾ।

PunjabKesari
ਸੋਨੂੰ ਨੇ ਆਏ ਹੋਏ ਸਭ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਨ੍ਹਾਂ ਸਾਰਿਆਂ ਪ੍ਰਸ਼ੰਸਕਾਂ ’ਚ ਸੋਨੂੰ ਦਾ ਇਕ ਪ੍ਰਸ਼ੰਸਕ ਉਹ ਵੀ ਆਇਆ ਜਿਸ ਨੇ ਜੀਭ ਨਾਲ ਅਦਾਕਾਰ ਦੀ ਪੇਂਟਿੰਗ ਬਣਾ ਦਿੱਤੀ। ਇਸ ਅਨੋਖੇ ਪਿਆਰ ਨੂੰ ਦੇਖ ਕੇ ਸੋਨੂੰ ਬਹੁਤ ਖੁਸ਼ ਹੋਏ।

PunjabKesari
ਆਪਣੇ ਇਸ ਪ੍ਰਸ਼ੰਸਕ ਨਾਲ ਅਦਾਕਾਰ ਨੇ ਤਸਵੀਰ ਵੀ ਕਲਿੱਕ ਕਰਵਾਈ ਜੋ ਖ਼ੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਬੀਤੇ ਸਾਲ ਤੋਂ ਸੋਨੂੰ ਲੋਕਾਂ ਦੀ ਮਦਦ ਲਈ ਅੱਗੇ ਆਏ ਸਨ। ਹਾਲੇ ਵੀ ਅਦਾਕਾਰ ਦੇ ਇਨ੍ਹਾਂ ਨੇਕ ਕੰਮਾਂ ਦਾ ਸਿਲਸਿਲਾ ਜਾਰੀ ਹੈ ਅਤੇ ਉਹ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ।

PunjabKesari

ਸੋਨੂੰ ਨੇ ਕਈ ਲੋਕਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕੀਤੀ। ਕਿਸੇ ਨੂੰ ਮੈਡੀਕਲ ਸੁਵਿਧਾ ਪ੍ਰਾਪਤ ਕਰਵਾਈ ਤਾਂ ਕਿਸੇ ਨੂੰ ਆਰਥਿਕ ਮਦਦ ਪਹੁੰਚਾਈ।

PunjabKesari

ਸੋਨੂੰ ਆਪਣੇ ਇਨ੍ਹਾਂ ਨੇਕ ਕੰਮਾਂ ਨਾਲ ਲੋਕਾਂ ਲਈ ਮਸੀਹਾ ਬਣ ਗਏ ਹਨ ਅਤੇ ਲੋਕ ਉਨ੍ਹਾਂ ਦੀ ਭਗਵਾਨ ਦੀ ਤਰ੍ਹਾਂ ਪੂਜਾ ਕਰਦੇ ਹਨ। 


author

Aarti dhillon

Content Editor

Related News