ਪੰਜਾਬੀ ਫ਼ਿਲਮ ''ਕਾਂਸਟੇਬਲ ਹਰਜੀਤ ਕੌਰ'' ਦਾ ਹਿੱਸਾ ਬਣੀ ਸੋਨੀਆ ਮਾਨ

Monday, Aug 05, 2024 - 04:55 PM (IST)

ਜਲੰਧਰ (ਬਿਊਰੋ) : ਪੰਜਾਬੀ ਦੇ ਨਾਲ ਹਿੰਦੀ ਸਿਨੇਮਾ ਖੇਤਰ 'ਚ ਵੀ ਆਪਣੀ ਬਹੁ-ਪੱਖੀ ਅਦਾਕਾਰੀ ਸਮਰੱਥਾ ਦਾ ਲੋਹਾ ਮਨਵਾਉਣ 'ਚ ਸਫ਼ਲ ਰਹੀ ਹੈ ਅਦਾਕਾਰਾ ਸੋਨੀਆ ਮਾਨ, ਜੋ ਇੱਕ ਵਾਰ ਫਿਰ ਸ਼ਾਨਦਾਰ ਕਮਬੈਕ ਕਰਨ ਲਈ ਤਿਆਰ ਹੈ। ਇਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਫਿਲਮੀ ਪਾਰੀ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ 'ਕਾਂਸਟੇਬਲ ਹਰਜੀਤ ਕੌਰ', ਜਿਸ 'ਚ ਕਾਫ਼ੀ ਚੁਣੌਤੀਪੂਰਨ ਕਿਰਦਾਰ 'ਚ ਨਜ਼ਰ ਆਵੇਗੀ ਇਹ ਪ੍ਰਤਿਭਾਵਾਨ ਅਦਾਕਾਰਾ।

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸ਼ਾਲੀਮਾਰ ਪ੍ਰੋਡੋਕਸ਼ਨ ਪ੍ਰਾਈ. ਲਿਮਿਟੇਡ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਨਿਰਮਾਣ ਸੁਮਿਤ ਸਿੰਘ ਅਤੇ ਤ੍ਰਿਲੋਕ ਕੋਠਾਰੀ ਕਰ ਰਹੇ ਹਨ, ਜਦਕਿ ਇਸ ਦੀ ਨਿਰਦੇਸ਼ਨ ਕਮਾਂਡ ਸਿਮਰਨਜੀਤ ਸਿੰਘ ਹੁੰਦਲ ਸੰਭਾਲ ਰਹੇ ਹਨ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਫਿਲਮਕਾਰ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ 'ਚ ਸਫ਼ਲ ਰਹੇ ਹਨ। ਸਮਾਜਿਕ ਸਰੋਕਾਰਾਂ ਅਤੇ ਭਖ਼ਦੇ ਮੁੱਦਿਆਂ ਨਾਲ ਜੁੜੀ ਅਤੇ ਸੱਚੀ ਕਹਾਣੀ ਅਧਾਰਿਤ ਇਸ ਫ਼ਿਲਮ 'ਚ ਲੀਡ ਅਤੇ ਟਾਈਟਲ ਭੂਮਿਕਾ 'ਚ ਨਜ਼ਰ ਆਵੇਗੀ ਅਦਾਕਾਰਾ ਸੋਨੀਆ ਮਾਨ, ਜਿਸ ਤੋਂ ਇਲਾਵਾ ਅਦਾਕਾਰ ਗੁਰਪ੍ਰੀਤ ਰਟੌਲ, ਜਸਵੰਤ ਸਿੰਘ ਰਾਠੌਰ ਅਤੇ ਪਾਲੀਵੁੱਡ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਬੇਬਾਕ ਬਿਆਨਬਾਜ਼ੀ ਦੇ ਚੱਲਦਿਆਂ ਗਾਹੇ-ਬਗਾਹੇ ਵਿਵਾਦਾਂ ਅਤੇ ਸੁਰਖੀਆਂ ਦਾ ਕੇਂਦਰ-ਬਿੰਦੂ ਬਣਦੀ ਆ ਰਹੀ ਅਦਾਕਾਰਾ ਸੋਨੀਆ ਮਾਨ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਹੀ ਸਿਨੇਮਾ ਗਲਿਆਰਿਆਂ 'ਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਕੀਤਿਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ 'ਚ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਮੇਰੇ ਯਾਰ ਕਮੀਨੇ', 'ਹਾਣੀ' ਅਤੇ 'ਲੰਕਾ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਬਹੁ-ਚਰਚਿਤ ਫ਼ਿਲਮਾਂ 'ਹੈਪੀ ਹਾਰਡੀ ਹੀਰ', 'ਡਾ. ਚੱਕਰਵਰਤੀ', 'ਕਹੀਂ ਹੈ ਮੇਰਾ ਪਿਆਰ', 'ਟੀਨਜ' 'ਚ ਵੀ ਉਨ੍ਹਾਂ ਬਤੌਰ ਲੀਡ ਅਦਾਕਾਰਾ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਇਆ ਹੈ। ਉਕਤ ਫ਼ਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓਜ਼ ਦੇ ਖਿੱਤੇ 'ਚ ਵੀ ਅਪਣੀ ਬਹੁ-ਆਯਾਮੀ ਕਲਾ ਦਾ ਇਜ਼ਹਾਰ ਕਰਵਾ ਚੁੱਕੀ ਹੈ ਇਹ ਹੋਣਹਾਰ ਅਦਾਕਾਰਾ, ਜਿਨ੍ਹਾਂ ਵੱਲੋਂ ਸੰਗੀਤਕ ਵੀਡੀਓਜ਼ 'ਗੰਨ ਐਕਸ ਕਾਰਤੂਸ', 'ਡਿਫੈਂਰਸ' 'ਚ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


sunita

Content Editor

Related News