ਮਸਜਿਦ ''ਚ ਸ਼ੂਟਿੰਗ ਕਰਨ ਦੇ ਮਾਮਲੇ ''ਚ ਸ਼ਾਹੀ ਇਮਾਮ ਕੋਲ ਪੁੱਜੀ ਸੋਨਮ ਬਾਜਵਾ ਤੇ ਫਿਲਮ ਪ੍ਰੋਡਿਊਸਰ, ਹੱਥ ਜੋੜ ਮੰਗੀ ਮਾਫੀ

Wednesday, Dec 10, 2025 - 05:32 PM (IST)

ਮਸਜਿਦ ''ਚ ਸ਼ੂਟਿੰਗ ਕਰਨ ਦੇ ਮਾਮਲੇ ''ਚ ਸ਼ਾਹੀ ਇਮਾਮ ਕੋਲ ਪੁੱਜੀ ਸੋਨਮ ਬਾਜਵਾ ਤੇ ਫਿਲਮ ਪ੍ਰੋਡਿਊਸਰ, ਹੱਥ ਜੋੜ ਮੰਗੀ ਮਾਫੀ

ਫਤਿਹਗੜ੍ਹ ਸਾਹਿਬ  - ਫਤਿਹਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ 'ਪਿੱਟ ਸਿਆਪਾ' ਦੀ ਕੀਤੀ ਗਈ ਸ਼ੂਟਿੰਗ ਨੂੰ ਲੈ ਕੇ ਵਧੇ ਵਿਵਾਦ ਮਗਰੋਂ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਮੁਲਾਕਾਤ ਕਰਕੇ ਸ਼ਾਹੀ ਇਮਾਮ ਕੋਲੋਂ ਹੱਥ ਜੋੜ ਕੇ ਮਾਫੀ ਮੰਗ ਲਈ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੌਰਡਨ ਸੰਧੂ ਦੇ ਘਰ ਆਈਆਂ ਖੁਸ਼ੀਆਂ, ਬਣੇ ਮੁੰਡੇ ਦੇ ਪਿਤਾ

ਦੱਸ ਦੇਈਏ ਕਿ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਸ ਤੋਂ ਮੰਗ ਕੀਤੀ ਸੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਤੁਰੰਤ ਕੋਈ ਐਕਸ਼ਨ ਲਿਆ ਜਾਵੇ। ਸ਼ਾਹੀ ਇਮਾਮ ਨੇ ਕਿਹਾ ਸੀ ਕਿ ਭਗਤ ਸਦਨਾ ਦੇ ਨਾਮ 'ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ। ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਤੇ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ। ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਖੂਬਸੂਰਤ ਹਸੀਨਾ ਨੂੰ ਡੇਟ ਕਰ ਰਿਹਾ ਇਹ ਕ੍ਰਿਕਟ ਹੋਸਟ, ਦੋਹਾਂ ਨੇ ਰਿਸ਼ਤੇ 'ਤੇ ਲਾਈ ਮੋਹਰ

PunjabKesari

ਜਿਵੇਂ ਇਹ ਵਿਵਾਦ ਵਧਿਆ ਅਦਾਕਾਰਾ ਅਤੇ ਪ੍ਰੋਡਿਊਸਰ ਦੋਹਾਂ ਵੱਲੋਂ ਸ਼ਾਹੀ ਇਮਾਮ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਲਿਖਤ ਵਿਚ ਮਾਫ਼ੀ ਮੰਗ ਲਈ ਗਈ ਹੈ। ਇੱਥੋਂ ਤੱਕ ਕਿ ਮਸਜਿਦ ਭਗਤ ਸਦਨਾ ਕਸਾਈ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਨੂੰ ਵੀ ਕੱਟਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗੀ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ 'ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ, ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚੇ।

ਇਹ ਵੀ ਪੜ੍ਹੋ: 40 ਸਾਲ ਦਾ ਮਸ਼ਹੂਰ ਅਦਾਕਾਰ ਪਤਨੀ ਨਾਲ ਸ਼ਰੇਆਮ ਹੋਇਆ ਰੋਮਾਂਟਿਕ, ਲਿਪਲੌਕ ਕਰਦਿਆਂ ਤਸਵੀਰ ਕੀਤੀ ਸਾਂਝੀ


author

cherry

Content Editor

Related News