ਸੋਨਾਕਸ਼ੀ ਸਿਨਹਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸ਼ੇਅਰ

Friday, Jun 28, 2024 - 02:48 PM (IST)

ਸੋਨਾਕਸ਼ੀ ਸਿਨਹਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸ਼ੇਅਰ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋ ਗਿਆ ਹੈ। ਦੋਹਾਂ ਦਾ ਵਿਆਹ 23 ਜੂਨ ਨੂੰ ਹੋਇਆ ਹੈ। ਉਨ੍ਹਾਂ ਦੇ ਵਿਆਹ ਦੀ ਪਹਿਲਾ ਵੀਡੀਓ ਸਾਹਮਣੇ ਆਇਆ ਹੈ।

 

 
 
 
 
 
 
 
 
 
 
 
 
 
 
 
 

A post shared by Sonakshi Sinha (@aslisona)

ਸੋਨਾਕਸ਼ੀ ਅਤੇ ਜ਼ਹੀਰ ਨੇ ਖੁਦ ਆਪਣੇ ਵਿਆਹ ਦੀ ਪਹਿਲਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜੋੜੇ ਦੇ ਨਾਲ ਹਰ ਕੋਈ ਮੌਜੂਦ ਹੈ ਅਤੇ ਬੈਕਗ੍ਰਾਊਂਡ 'ਚ ਹਰ ਕੋਈ 'ਸੋਨਾ ਕਿਤਨਾ ਸੋਨਾ ਹੈ ਗੀਤ' ਗਾ ਰਿਹਾ ਹੈ। ਸੋਨਾਕਸ਼ੀ ਆਪਣੇ ਵਿਆਹ ਨੂੰ ਲੈ ਕੇ ਭਾਵੁਕ ਨਜ਼ਰ ਆਈ। ਮਾਲਾ ਪਾਉਂਦੇ ਹੀ ਸੋਨਾਕਸ਼ੀ ਦੇ ਪਿਤਾ ਵੀ ਭਾਵੁਕ ਹੋ ਗਏ।

ਇਹ ਖ਼ਬਰ ਵੀ ਪੜ੍ਹੋ- ਏਅਰਹੋਸਟੈਸ ਬਣਨਾ ਚਾਹੁੰਦੀ ਸੀ ਹਿਨਾ ਖਾਨ, ਬਣ ਗਈ ਅਦਾਕਾਰਾ, ਇਸ ਨਾਟਕ ਤੋਂ ਮਿਲੀ ਘਰ-ਘਰ 'ਚ ਪਛਾਣ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਸਿਵਲ ਕੋਰਟ 'ਚ ਵਿਆਹ ਕਰਵਾਈ ਹੈ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸ਼ਤਰੂਘਨ ਸਿਨਹਾ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਦਾ ਜਵਾਬ ਦਿੱਤਾ ਹੈ।
 


author

Priyanka

Content Editor

Related News