ਪਤੀ ਦੀ ਅਰਥੀ ਨੂੰ ਮੋਢਾ ਦੇਣ 'ਤੇ ਟਰੋਲ ਹੋਈ ਮੰਦਿਰਾ ਬੇਦੀ, ਵੇਖ ਗੁੱਸੇ 'ਚ ਆਈ ਸੋਨਾ ਨੇ ਲੋਕਾਂ ਦਿੱਤਾ ਮੂੰਹ ਤੋੜ ਜਵਾਬ

07/03/2021 5:08:12 PM

ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਨੇ ਬਹੁਤ ਹੀ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰਾਜ ਕੌਸ਼ਲ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ। ਰਾਜ ਕੌਸ਼ਲ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੰਦਿਰਾ ਬੇਦੀ ਆਪਣੇ ਪਤੀ ਦੀ ਅਰਥੀ ਨੂੰ ਮੋਢਾ ਦਿੰਦੀ ਹੋਈ ਦਿਖਾਈ ਦਿੱਤੀ, ਜਿਸਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਬਵਾਲ ਮਚ ਗਿਆ। ਕਈ ਲੋਕਾਂ ਨੇ ਮੰਦਿਰਾ ਨੂੰ ਇਸ ਦੇ ਲਈ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਹੁਣ ਸੋਨਾ ਮੋਹਪਾਤਰਾ ਨੇ ਮੰਦਿਰਾ ਦਾ ਸਮਰਥਨ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)


ਦਰਅਸਲ ਮੰਦਿਰਾ ਬੇਦੀ ਨੇ ਸਟੀਰਿਓਟਾਈਪ ਨੂੰ ਤੋੜਦੇ ਹੋਏ ਆਪਣੇ ਪਤੀ ਰਾਜ ਕੌਸ਼ਲ ਦੀ ਅਰਥੀ ਨੂੰ ਮੋਢਾ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਲੋਕਾਂ ਨੇ ਕਈ ਕੁਮੈਂਟ ਕੀਤੇ। ਮੰਦਿਰਾ ਬੇਦੀ ਦਾ ਪਤੀ ਦੇ ਦਿਹਾਂਤ ਤੋਂ ਬਾਅਦ ਟੀ-ਸ਼ਰਟ ਅਤੇ ਜੀਨਸ ਪਾਉਣਾ ਲੋਕਾਂ ਨੂੰ ਪਸੰਦ ਨਾ ਆਇਆ, ਜਿਸਦੇ ਚੱਲਦਿਆਂ ਉਨ੍ਹਾਂ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਅਜਿਹੇ ਟ੍ਰੋਲਰਜ਼ ਨੂੰ ਸੋਨਾ ਮੋਹਪਾਤਰਾ ਨੇ ਮੂੰਹਤੋੜ ਜਵਾਬ ਦਿੱਤਾ ਹੈ।


ਸੋਨਾ ਮੋਹਪਾਤਰਾ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਰਾਹੀਂ ਟਵੀਟ ਕਰਕੇ ਮੰਦਿਰਾ ਬੇਦੀ ਦਾ ਸਮਰਥਨ ਕੀਤਾ ਹੈ। ਸੋਨਾ ਨੇ ਆਪਣੇ ਟਵੀਟ 'ਚ ਲਿਖਿਆ, ''ਲੋਕ ਹਾਲੇ ਵੀ ਮੰਦਿਰਾ ਬੇਦੀ ਨੂੰ ਉਨ੍ਹਾਂ ਦੇ ਡਰੈੱਸ ਕੋਡ, ਪਤੀ ਰਾਜ ਕੌਸ਼ਲ ਨੂੰ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਮੋਢਾ ਦੇਣ 'ਤੇ ਕੁਮੈਂਟ ਕਰ ਰਹੇ ਹਨ। ਇਸ 'ਤੇ ਅਸੀਂ ਸਰਪ੍ਰਾਈਜ਼ ਨਹੀਂ ਹਾਂ। ਸਾਡੀ ਦੁਨੀਆ 'ਚ ਕਿਸੀ ਵੀ ਦੂਸਰੀ ਚੀਜ਼ ਦੀ ਤੁਲਨਾ 'ਚ ਮੂਰਖਤਾ ਸਭ ਤੋਂ ਵੱਧ ਭਰੀ ਹੋਈ ਹੈ।'' ਸੋਨਾ ਮੋਹਪਾਤਰਾ ਦੇ ਇਸ ਟਵੀਟ 'ਤੇ ਕਈ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਤਾਂ ਕਈ ਹੁਣ ਵੀ ਇਸ ਦੇ ਖ਼ਿਲਾਫ਼ ਨਜ਼ਰ ਆ ਰਹੇ ਹਨ। ਹਾਲਾਂਕਿ ਟ੍ਰੋਲਰਜ਼ 'ਚ ਕਈ ਲੋਕਾਂ ਨੇ ਉਸ ਸਮੇਂ ਵੀ ਮੰਦਿਰਾ ਦਾ ਸਮਰਥਨ ਕੀਤਾ ਸੀ।


sunita

Content Editor

Related News