ਕੀ ਰੁਬੀਨਾ ਦਿਲੈਕ ਦੇ ਪਤੀ ਨਾਲ ਰਿਲੇਸ਼ਨਸ਼ਿਪ ’ਚ ਹੈ ਸੋਫੀਆ ਹਯਾਤ? ਪੜ੍ਹੋ ਪੂਰੀ ਖ਼ਬਰ

Saturday, Jun 26, 2021 - 03:01 PM (IST)

ਕੀ ਰੁਬੀਨਾ ਦਿਲੈਕ ਦੇ ਪਤੀ ਨਾਲ ਰਿਲੇਸ਼ਨਸ਼ਿਪ ’ਚ ਹੈ ਸੋਫੀਆ ਹਯਾਤ? ਪੜ੍ਹੋ ਪੂਰੀ ਖ਼ਬਰ

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਫੇਮ ਸੋਫੀਆ ਹਯਾਤ ਇਕ ਵਾਰ ਫ਼ਿਰ ਸੁਰਖੀਆਂ ’ਚ ਆ ਗਈ ਹੈ। ਸੋਫੀਆ ਹਯਾਤ ਨੇ ਇਕ ਟਰੋਲ ਨੇ ਸਨਸਨੀਖੇਜ਼ ਦੋਸ਼ ਲਗਾਏ ਹਨ। ਇਸ ਟਰੋਲ ਦਾ ਦਾਅਵਾ ਹੈ ਕਿ ਸੋਫੀਆ ਹਯਾਤ ਦਾ ਅਭਿਨਵ ਸ਼ੁਕਲਾ ਨਾਲ ਅਫੇਅਰ ਹੈ। ਇੰਨਾਂ ਹੀ ਨਹੀਂ ਇਸ ਯੂਜ਼ਰ ਨੇ ਸੋਫੀਆ ਨੂੰ ‘ਸਸਤੀ ਪੌਰਨ ਸਟਾਰ’ ਦੱਸਿਆ ਹੈ ਅਤੇ ਉਸ ਦੇ ਮਰਨ ਦੀ ਅਰਦਾਸ ਵੀ ਕੀਤੀ ਹੈ। ਇਸ ਬੇਹੂਦਾ ਯੂਜ਼ਰਸ ਨੂੰ ਅੜੇ ਹੱਥੀਂ ਲੈਂਦਿਆਂ ਸੋਫੀਆ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇੰਨਾਂ ਹੀ ਨਹੀਂ ਉਸ ਨੇ ਇਕ ਮੈਸੇਜ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ। ਉਸ ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਉਹ ਅਨੁਭਵ ਸ਼ੁਕਲਾ ਨੂੰ ਜਾਣਦੀ ਤੱਕ ਨਹੀਂ ਹੈ, ਅਜਿਹੇ ’ਚ ‘ਵਨ ਨਾਈਟ ਸਟੈਂਡ’ ਜਾਂ ਕਿਸੇ ਵੀ ਤਰ੍ਹਾਂ ਦੇ ਰਿਲੇਸ਼ਨ ਦੇ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਹੈ। ਖ਼ਾਸ ਗੱਲ ਇਹ ਹੈ ਕਿ ਦੋਸ਼ ਲਾਉਣ ਵਾਲੀ ਇਕ ਮਹਿਲਾ ਹੈ।

ਮੈਸੇਜ ਭੇਜਣ ਵਾਲੀ ਮਹਿਲਾ ਨੇ ਦਿੱਤੀ ਧਮਕੀ, ਕਿਹਾ ‘ਵੇਸਵਾ’
ਸੋਫੀਆ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਜਾਣਕਾਰੀ ਦਿੱਤੀ ਹੈ ਕਿ ਇਸ ਸ਼ਖਸ ਨੇ ਪਹਿਲਾਂ ਉਸ ਤੋਂ ਮਦਦ ਮੰਗੀ ਸੀ ਪਰ ਬਾਅਦ ’ਚ ਉਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਸ ਨੂੰ ਬਲਾਕ ਕਰ ਦਿੱਤਾ ਪਰ ਉਸ ਸ਼ਖਸ ਨੇ ਇਕ ਦੂਜਾ ਅਕਾਊਂਟ ਬਣਾਇਆ ਤੇ ਮੁੜ ਤੋਂ ਸੋਫੀਆ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਸੋਫੀਆ ਨੂੰ ‘ਵੇਸਵਾ’ ਵੀ ਦੱਸਿਆ। ਸੋਫੀਆ ਨੇ ਇਸ ਪੂਰੇ ਮਾਮਲੇ ’ਤੇ ਆਪਣੀ ਸਫਾਈ ਦਿੰਦੇ ਹੋਏ ‘ਖਤਰੋਂ ਕੇ ਖਿਲਾੜੀ 11’ ਦੇ ਮੁਕਾਬਲੇਬਾਜ਼ ਅਭਿਨਵ ਸ਼ੁਕਲਾ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਹੋਣ ਦੀ ਗੱਲ ਆਖੀ ਹੈ। ਉਸ ਨੇ ਦੌਰਾਨ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਅਭਿਨਵ ਸ਼ੁਕਲਾ ਦੀ ਪਤਨੀ ਰੁਬੀਨਾ ਦਿਲੈਕ ‘ਬਿੱਗ ਬੌਸ 14’ ਦੀ ਜੇਤੂ ਬਣੀ ਸੀ। 

ਮੈਂ ਅਭਿਨਵ ਸ਼ੁਕਲਾ ਨੂੰ ਨਹੀਂ ਜਾਣਦੀ : ਸੋਫੀਆ ਹਯਾਤ 
ਸੋਫੀਆ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ’ਚ ਉਹ ਆਖ ਰਹੀ ਹੈ ਕਿ ‘ਮੈਂ ਅਭਿਨਵ ਸ਼ੁਕਲਾ ਨੂੰ ਨਹੀਂ ਜਾਣਦੀ। ਜਦੋਂ ਮੈਂ ਉਸ ਬਾਰੇ ਗੂਗਲ ਕੀਤਾ ਤਾਂ ਮੈਨੂੰ ਪਤਾ ਲੱਗਾ ਕੀ ਉਹ ਕੌਣ ਹੈ। ਮੇਰਾ ਉਸ ਨਾਲ ਕੋਈ ਸਬੰਧ ਨਹੀਂ ਹੈ। ਮੈਂ ਉਸ ਨੂੰ ਕਦੇ ਡੇਟ ਵੀ ਨਹੀਂ ਕੀਤਾ ਅਤੇ ਨਾ ਹੀ ਉਸ ਨਾਲ ਕੰਮ ਕੀਤਾ ਹੈ। ਜਿਹੜੇ ਲੋਕ ਮੇਰੀ ਮਰਿਆਦਾ ’ਤੇ ਸਵਾਲ ਉੱਠਾ ਰਹੇ ਹਨ, ਮੇਰੇ ਬਾਰੇ ਅਫਵਾਹਾਂ ਫੈਲਾ ਰਹੇ, ਉਨ੍ਹਾਂ ਨੂੰ ਰਿਐਲਿਟੀ ਚੈੱਕ ਦੀ ਲੋੜ ਹੈ।’ ਸੋਫੀਆ ਨੇ ਕਿਹਾ ਮੈਂ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਾਂਗੀ।

ਨੋਟ - ਸੋਫੀਆ ਹਯਾਤ ਤੇ ਅਭਿਨਵ ਸ਼ੁਕਲਾ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News