ਗਾਇਕ ਦੀਪ ਢਿੱਲੋਂ ਨੇ ਗੁਰਦਾਸ ਮਾਨ ਨਾਲ ਖ਼ਾਸ ਮੁਲਾਕਾਤ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

Wednesday, Aug 28, 2024 - 12:29 PM (IST)

ਗਾਇਕ ਦੀਪ ਢਿੱਲੋਂ ਨੇ ਗੁਰਦਾਸ ਮਾਨ ਨਾਲ ਖ਼ਾਸ ਮੁਲਾਕਾਤ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

ਜਲੰਧਰ(ਬਿਊਰੋ)- ਪੰਜਾਬੀ ਗਾਇਕ ਦੀਪ ਢਿੱਲੋਂ  ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾਈ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ 'ਚ ਹਮੇਸ਼ਾ ਐਕਟਿਵ ਰਹਿੰਦੇ ਹਨ ਅਤੇ ਤਸਵੀਰਾਂ- ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।

PunjabKesari

ਹਾਲ ਹੀ 'ਚ ਉਨ੍ਹਾਂ ਨੇ ਘਰ ਗੁਰਦਾਸ ਮਾਨ ਪਹੁੰਚੇ ।ਦੀਪ ਢਿੱਲੋਂ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਜਿਸ 'ਚ ਗੁਰਦਾਸ ਮਾਨ ਢਿੱਲੋਂ ਫੈਮਿਲੀ ਦੇ ਨਾਲ ਨਜ਼ਰ ਆ ਰਹੇ ਹਨ।

PunjabKesari

ਦੀਪ ਢਿੱਲੋਂ ਨੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ 'ਦੁਨੀਆ ਦਾ ਰੱਬ ਕਿਸ ਨੇ ਤੱਕਿਆ ,ਸਾਡਾ ਰੱਬ ਏ ਤੂੰ ਨਿਮਾਣਿਆਂ ਨੂੰ ਮਾਣ ਦੇਣਾ ਕੋਈ ਮਾਨ ਸਾਹਬ ਤੋਂ ਸਿੱਖੇ । ਰਾਤੀਂ ਮਾਨ ਸਾਹਬ ਦਾ ਘਰ ਆਉਣਾ ਮੇਰੇ ਲਈ ਸੱਚੀ ਮਾਣ ਵਾਲੀ ਗੱਲ ਸੀ । ਦਿਲ ਤੋਂ ਧੰਨਵਾਦ ਬਾਬਾ ਜੀ ਤੁਸੀਂ  ਆਪਣੇ ਕੀਮਤੀ ਟਾਇਮ ਚੋਂ ਟਾਇਮ ਕੱਢਿਆ' ।

PunjabKesari

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਢਿੱਲੋਂ ਪਰਿਵਾਰ ਨੇ ਗੁਰਦਾਸ ਮਾਨ ਦਾ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਹੈ।

PunjabKesari

ਤਸਵੀਰਾਂ 'ਚ ਦੀਪ ਢਿੱਲੋਂ ਦੀ ਪਤਨੀ ਜੈਸਮੀਨ ਜੱਸੀ ਅਤੇ ਬੱਚੇ ਤੇ ਮਾਪੇ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ 'ਤੇ ਦੀਪ ਢਿੱਲੋਂ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਨੇ ਵੀ ਤਸਵੀਰਾਂ 'ਤੇ ਖੂਬ ਰਿਐਕਸ਼ਨ ਦਿੱਤੇ।

PunjabKesari


author

Priyanka

Content Editor

Related News