ਗਾਇਕ ਅਲਫ਼ਾਜ਼ ICU ’ਚੋਂ ਆਏ ਬਾਹਰ, ਹਨੀ ਸਿੰਘ ਨੇ ਤਸਵੀਰ ਸਾਂਝੀ ਕਰ ਕਿਹਾ-ਮੇਰਾ ਸ਼ੇਰ...
Thursday, Oct 06, 2022 - 01:19 PM (IST)
ਬਾਲੀਵੁੱਡ ਡੈਸਕ- ਹਾਲ ਹੀ ’ਚ ਪੰਜਾਬੀ ਗਾਇਕ ਅਲਫ਼ਾਜ਼ ’ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਗਾਇਕ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਸੀ। ਬੀਤੇ ਦਿਨੀਂ ਹਨੀ ਸਿੰਘ ਨੇ ਇਕ ਪੋਸਟ ’ਚ ਦੱਸਿਆ ਸੀ ਕਿ ਅਲਫਾਜ਼ ਹਾਲੇ ਵੀ ਆਈ. ਸੀ. ਯੂ. ’ਚ ਹਨ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਦੀ ਲੋੜ ਹੈ ਪਰ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕ ਕੁਝ ਰਾਹਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ
ਦੱਸ ਦੇਈਏ ਹਨੀ ਸਿੰਘ ਨੇ ਅਲਫ਼ਾਜ਼ ਨਾਲ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ’ਚ ਗਾਇਕ ਨੇ ਲਿਖਿਆ ਹੈ ਕਿ ‘ਮੇਰਾ ਟਾਈਗਰ ਅਲਫ਼ਾਜ਼ ICU ’ਚੋਂ ਬਾਹਰ ਆ ਗਿਆ ਹੈ। ਤੁਹਾਡਾ ਸਭ ਦੇ ਪਿਆਰ ਅਤੇ ਅਰਦਾਸ ਲਈ ਧੰਨਵਾਦ ਕਰਦਾ ਹਾਂ।’
ਇਸ ਤਸਵੀਰ ’ਚ ਹਨੀ ਸਿੰਘ ਕਾਫ਼ੀ ਖੁਸ਼ ਨਜ਼ਰ ਆਰਹੇ ਹਨ ਅਤੇ ਪ੍ਰਸ਼ੰਸਕ ਵੀ ਇਸ ਤਸਵੀਰ ’ਤੇ ਕੁਮੈਂਟ ਕਰਕੇ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ
ਦੱਸਿਆ ਜਾ ਰਿਹਾ ਹੈ ਕਿ 1 ਅਕਤੂਬਰ ਸ਼ਨੀਵਾਰ ਦੀ ਰਾਤ ਨੂੰ ਅਲਫ਼ਾਜ਼ ਆਪਣੇ ਦੋਸਤਾਂ ਨਾਲ ਮੋਹਾਲੀ ਦੇ ਲੈਂਡਰਨ ਰੋਡ ’ਤੇ ਸਥਿਤ ਇਕ ਢਾਬੇ ’ਤੇ ਖਾਣਾ ਖਾਣ ਗਿਆ ਸੀ। ਉੱਥੇ ਹੀ ਢਾਬੇ ਦੇ ਮਾਲਕ ਅਤੇ ਗਾਹਕ ਵਿਚਕਾਰ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ। ਉਹ ਗਾਹਕ ਝਗੜੇ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਕਾਰ ਲੈ ਕੇ ਭੱਜਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਅਲਫ਼ਾਜ਼ ਉਸ ਵਿਅਕਤੀ ਦੀ ਕਾਰ ਦੇ ਸਾਹਮਣੇ ਖੜ੍ਹਾ ਸੀ ਜਿਸ ਨਾਲ ਕਾਰ ਟਕਰਾ ਗਈ। ਜ਼ਖ਼ਮੀ ਹਾਲਤ ’ਚ ਅਲਫ਼ਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਮਲਾਵਰ ਦਾ ਨਾਂ ਵਿੱਕੀ ਦੱਸਿਆ ਜਾ ਰਿਹਾ ਹੈ।