ਸਲਮਾਨ ਖ਼ਾਨ ਆਪਣੇ ਬਰਥਡੇ ''ਤੇ ਦੇ ਸਕਦੈ ਫੈਨਜ਼ ਨੂੰ ਵੱਡਾ ਤੋਹਫ਼ਾ

Wednesday, Dec 25, 2024 - 04:48 PM (IST)

ਸਲਮਾਨ ਖ਼ਾਨ ਆਪਣੇ ਬਰਥਡੇ ''ਤੇ ਦੇ ਸਕਦੈ ਫੈਨਜ਼ ਨੂੰ ਵੱਡਾ ਤੋਹਫ਼ਾ

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇਸ ਸਾਲ 27 ਦਸੰਬਰ ਨੂੰ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸੁਪਰਸਟਾਰ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਕੋਈ ਵੱਡਾ ਤੋਹਫਾ ਮਿਲ ਸਕਦਾ ਹੈ। ਖਬਰ ਹੈ ਕਿ ਸਲਮਾਨ ਦੇ ਜਨਮਦਿਨ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿਕੰਦਰ' ਦਾ ਟੀਜ਼ਰ ਰਿਲੀਜ਼ ਹੋ ਸਕਦਾ ਹੈ। ਟੀਜ਼ਰ ਦਾ ਰਨਟਾਈਮ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਫਿਲਮ ਦਾ ਇੱਕ ਸੀਨ ਵੀ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਹੈ, ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਸਿੰਘ V/S AP ਢਿੱਲੋਂ, ਜਾਣੋ ਕਿਵੇਂ ਰਾਤੋ-ਰਾਤ ਚਮਕੀ ਕਿਸਮਤ

'ਸਿਕੰਦਰ' ਦੀ ਰਿਲੀਜ਼ਿੰਗ ਡੇਟ
ਮੁਰਗਾਦੌਸ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਿਕੰਦਰ' 2025 'ਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ। ਫਿਲਮ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ। ਇਸ ਦੌਰਾਨ ਫਿਲਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਹ ਅਪਡੇਟ ਕਿਤੇ ਹੋਰ ਤੋਂ ਨਹੀਂ ਸਗੋ ਸਲਮਾਨ ਦੇ ਰਿਐਲਿਟੀ ਟੀਵੀ ਸ਼ੋਅ 'ਬਿੱਗ ਬੌਸ 18' ਤੋਂ ਆਈ ਹੈ। ਦਰਅਸਲ ਵਰੁਣ ਧਵਨ ਆਪਣੀ ਨਵੀਂ ਫਿਲਮ 'ਬੇਬੀ ਜਾਨ' ਲਈ 'ਬਿੱਗ ਬੌਸ 18' 'ਚ ਗਏ ਸਨ, ਜਿੱਥੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਲਮਾਨ ਦੀ ਆਉਣ ਵਾਲੀ ਫਿਲਮ 'ਸਿਕੰਦਰ' ਤੋਂ ਉਨ੍ਹਾਂ ਦਾ ਪਹਿਲਾ ਲੁੱਕ ਆਉਣ ਵਾਲਾ ਹੈ। ਇਹ ਉਨ੍ਹਾਂ ਦੇ ਖਾਸ ਦਿਨ ਯਾਨੀ 27 ਦਸੰਬਰ ਨੂੰ ਆਵੇਗਾ। ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਫਿਲਮ 'ਚ ਭਾਈਜਾਨ ਦੀ ਝਲਕ ਦੇਖਣ ਲਈ ਕਾਫੀ ਬੇਤਾਬ ਹਨ।

ਇਹ ਵੀ ਪੜ੍ਹੋ- ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ

ਇਸ ਦਿਨ ਰਿਲੀਜ਼ ਹੋ ਸਕਦੈ 'ਸਿਕੰਦਰ' ਦਾ ਟੀਜ਼ਰ
ਇਸ ਸਭ ਦੇ ਵਿਚਕਾਰ ਖਬਰ ਆਈ ਹੈ ਕਿ ਮੇਕਰਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਬਹੁਤ ਉਡੀਕੀ ਜਾ ਰਹੀ ਫਿਲਮ 'ਸਿਕੰਦਰ' ਦਾ ਟੀਜ਼ਰ ਸਲਮਾਨ ਦੇ ਜਨਮਦਿਨ ਯਾਨੀ 27 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ 80 ਸਕਿੰਟ ਦਾ ਟੀਜ਼ਰ ਇੱਕ ਰੋਮਾਂਚਕ ਝਲਕ ਦੇਣ ਦਾ ਵਾਅਦਾ ਕਰਦਾ ਹੈ। ਇਸ ਖ਼ਬਰ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਸਲਮਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ 80 ਸੈਕਿੰਡ ਦਾ ਟੀਜ਼ਰ ਬਹੁਤ ਵੱਡਾ ਤੋਹਫਾ ਹੋਵੇਗਾ। ਹਾਲਾਂਕਿ, ਇਸ 'ਤੇ ਮੇਕਰਸ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ

ਤਸਵੀਰ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਸਲਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਵਾਇਰਲ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿਕੰਦਰ' ਦਾ ਟੀਜ਼ਰ ਦੱਸਿਆ ਜਾ ਰਿਹਾ ਹੈ। ਵਾਇਰਲ ਤਸਵੀਰ 'ਚ ਉਹ ਮਾਸਕ ਪਹਿਨੇ ਨਜ਼ਰ ਆ ਰਹੇ ਹਨ। ਪਿੱਛੇ ਉਨ੍ਹਾਂ ਦੀ ਟੀਮ ਨੇ ਆਪਣੇ ਚਿਹਰੇ ਨੂੰ ਮਾਸਕ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ।

ਇਹ ਵੀ ਪੜ੍ਹੋ- ਸੰਨੀ ਦਿਓਲ ਤੇ ਦਿਲਜੀਤ ਦੋਸਾਂਝ ਦੀ 'ਬਾਰਡਰ 2' ਦੀ ਸ਼ੂਟਿੰਗ ਸ਼ੁਰੂ, ਪਹਿਲੀ ਝਲਕ ਵਾਇਰਲ

'ਸਿਕੰਦਰ' ਦੀ ਸਟਾਰਕਾਸਟ
ਈਦ 2025 'ਚ ਰਿਲੀਜ਼ ਹੋਣ ਵਾਲੀ ਸਾਜਿਦ ਨਾਡਿਆਡਵਾਲਾ ਦੀ ਫਿਲਮ 'ਸਿਕੰਦਰ' 'ਚ ਸਲਮਾਨ ਅਤੇ ਰਸ਼ਮਿਕਾ ਮੰਡਾਨਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਸਤਿਆਰਾਜ, ਸ਼ਰਮਨ ਜੋਸ਼ੀ, ਕਾਜਲ ਅਗਰਵਾਲ ਵਰਗੇ ਕਲਾਕਾਰ ਵੀ ਸਕ੍ਰੀਨ ਸ਼ੇਅਰ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News