ਸਿੱਧੂ ਮੂਸੇਵਾਲਾ ਦੇ ਗੀਤ ''ਮੇਰਾ ਨਾਂ'' ਨੇ ਸਥਾਪਿਤ ਕੀਤਾ ਕੀਰਤੀਮਾਨ, ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

Sunday, Apr 09, 2023 - 05:31 AM (IST)

ਸਿੱਧੂ ਮੂਸੇਵਾਲਾ ਦੇ ਗੀਤ ''ਮੇਰਾ ਨਾਂ'' ਨੇ ਸਥਾਪਿਤ ਕੀਤਾ ਕੀਰਤੀਮਾਨ, ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

ਜਲੰਧਰ (ਵੈੱਬ ਡੈਸਕ): ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦਾ ਨਵਾਂ ਗੀਤ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰਿਲੀਜ਼ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਗਾਣਾ ਯੂ-ਟਿਊਬ ਵਿਚ ਟਰੈਂਡਿੰਗ ਸੂਚੀ ਵਿਚ ਆ ਗਿਆ। ਇਸ ਵੇਲੇ ਤਕ ਵੀ ਇਹ ਮਿਊਜ਼ਿਕ ਵੀਡੀਓ ਵਰਗ ਵਿਚ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਇਸ ਗੀਤ ਨਾਲ ਕਈ ਰਿਕਾਰਡ ਟੁੱਟ ਸਕਦੇ ਹਨ ਤੇ ਨਵੇਂ ਕੀਰਤੀਮਾਨ ਵੀ ਸਥਾਪਤ ਹੋ ਸਕਦੇ ਹਨ। ਇਸ ਗੀਤ ਵਿਚ ਸਿੱਧੂ ਮੂਸੇਵਾਲਾ ਦਾ ਸਾਥ ਦੇਣ ਵਾਲੇ ਰੈਪਰ ਬਰਨਾ ਬੁਆਏ ਦੇ ਨਾਂ ਵੀ ਇਕ ਨਵਾਂ ਰਿਕਾਰਡ ਜੁੜ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

ਮੂਸੇਵਾਲਾ ਦੇ ਨਵੇਂ ਗਾਣੇ ‘ਮੇਰਾ ਨਾਂ’ ’ਚ ਉਨ੍ਹਾਂ ਦਾ ਸਾਥ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। ਇਸ ਗੀਤ ਦੇ ਨਾਲ ਹੀ ਬਰਨਾ ਬੁਆਏ ਦੇ ਨਾਂ ਇਕ ਨਵਾਂ ਰਿਕਾਰਡ ਜੁੜ ਗਿਆ ਹੈ। ‘ਮੇਰਾ ਨਾਂ’ ਦੀ ਵੀਡੀਓ ਯੂ-ਟਿਊਬ 'ਤੇ ਇਕ ਦਿਨ ਵਿਚ ਸਭ ਤੋਂ ਵੱਧ ਵੇਖੀ ਜਾਣ ਵਾਲੀ ਅਫ਼ਰੀਕੀ ਕਲਾਕਾਰ ਦੀ ਵੀਡੀਓ ਬਣ ਗਈ ਹੈ। ਯਾਨੀ ਬਰਨਾ ਬੁਆਏ ਅਜਿਹੇ ਪਹਿਲੇ ਅਫ਼ਰੀਕੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦੀ ਵੀਡੀਓ ਨੂੰ ਯੂ-ਟਿਊਬ 'ਤੇ ਇਕ ਦਿਨ ਵਿਚ 13 ਮੀਲੀਅਨ ਲੋਕਾਂ ਨੇ ਵੇਖਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - 'ਕੋਰੀਆ 'ਚ ਬੜਾ ਮਸ਼ਹੂਰ ਹੈ ਨਾਟੂ-ਨਾਟੂ ਡਾਂਸ': ਵਿਦੇਸ਼ ਮੰਤਰੀ ਨੇ RRR ਸਣੇ ਇਨ੍ਹਾਂ ਭਾਰਤੀ ਫ਼ਿਲਮਾਂ ਦੀ ਕੀਤੀ ਤਾਰੀਫ਼

25 ਮਿੰਟਾਂ 'ਚ ਆਏ ਸਨ 1.3 ਮਿਲੀਅਨ ਵਿਊਜ਼

ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੁੱਝ ਸਮਾਂ ਪਹਿਲਾਂ ਇਸ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਫੈਨਜ਼ ਵੱਲੋਂ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। 7 ਅਪ੍ਰੈਲ ਨੂੰ ਜਦ ਇਹ ਗੀਤ ਰਿਲੀਜ਼ ਹੋਇਆ ਤਾਂ ਵੇਖਦਿਆਂ ਹੀ ਵੇਖਦਿਆਂ ਇਸ ਗੀਤ 'ਤੇ ਵਿਊਜ਼ ਦੀ ਗਿਣਤੀ ਮਿਲੀਅਨਜ਼ ਵਿਚ ਜਾ ਪਹੁੰਚੀ। ਇਸ ਗੀਤ ਦੀ ਵੀਡੀਓ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਣ ਦੇ 25 ਮਿੰਟਾਂ ਬਾਅਦ ਹੀ 1.3 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ। 3 ਘੰਟਿਆਂ ਵਿਚ ਵਿਊਜ਼ ਦੀ ਗਿਣਤੀ 4 ਮਿਲੀਅਨ ਦੇ ਨੇੜੇ ਪਹੁੰਚ ਗਈ ਸੀ। ਪਹਿਲੇ 24 ਘੰਟਿਆਂ ਵਿਚ ਗੀਤ ਨੂੰ 13 ਮਿਲੀਅਨ ਵਾਰ ਸੁਣਿਆ ਗਿਆ। ਇਸ ਵੇਲੇ ਇਹ ਅੰਕੜਾ 16 ਮਿਲੀਅਨ 'ਤੇ ਪਹੁੰਚ ਚੁੱਕਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Anmol Tagra

Content Editor

Related News