ਪੰਜ ਤੱਤਾਂ ’ਚ ਵਿਲੀਨ ਹੋਏ ਸਿੱਧੂ ਮੂਸੇ ਵਾਲਾ, ਪਿਤਾ ਨੇ ਦਿੱਤੀ ਮੁੱਖ ਅਗਨੀ, ਹਜ਼ਾਰਾਂ ਨਮ ਅੱਖਾਂ ਨੇ ਕਿਹਾ ਅਲਵਿਦਾ

Tuesday, May 31, 2022 - 04:04 PM (IST)

ਪੰਜ ਤੱਤਾਂ ’ਚ ਵਿਲੀਨ ਹੋਏ ਸਿੱਧੂ ਮੂਸੇ ਵਾਲਾ, ਪਿਤਾ ਨੇ ਦਿੱਤੀ ਮੁੱਖ ਅਗਨੀ, ਹਜ਼ਾਰਾਂ ਨਮ ਅੱਖਾਂ ਨੇ ਕਿਹਾ ਅਲਵਿਦਾ

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅੱਜ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਸਿੱਧੂ ਮੂਸੇ ਵਾਲਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿਤਾ ਵਲੋਂ ਮੁੱਖ ਅਗਨੀ ਦਿੱਤੀ ਗਈ। ਸਿੱਧੂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ।

ਸਿੱਧੂ ਮੂਸੇ ਵਾਲਾ ਦਾ ਅੰਤਿਮ ਸੰਸਕਾਰ ਪਹਿਲਾਂ ਮੂਸਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਹੋਣਾ ਸੀ ਪਰ ਮਾਪਿਆਂ ਨੇ ਉਸ ਦਾ ਅੰਤਿਮ ਸੰਸਕਾਰ ਸਿੱਧੂ ਦੇ ਖੇਤਾਂ ’ਚ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਉਨ੍ਹਾਂ ਸਿੱਧੂ ਦਾ ਸਟੈਚੂ ਬਣਾਉਣ ਦੀ ਵੀ ਗੱਲ ਆਖੀ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਪਹਿਲਾਂ ਬਿਨਾਂ ਡਰੇ ਸ਼ੇਰ ਵਾਂਗ ਲੜਿਆ ਸਿੱਧੂ ਮੂਸੇ ਵਾਲਾ, ਗੱਡੀ ’ਚ ਸਵਾਰ ਸਾਥੀਆਂ ਨੇ ਕੀਤੇ ਵੱਡੇ ਖ਼ੁਲਾਸੇ

ਸਿੱਧੂ ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਨੂੰ ਆਖਰੀ ਵਾਰ ਤਿਆਰ ਕਰਨ ਦੀ ਵੀਡੀਓ ਨੇ ਲੋਕਾਂ ਨੂੰ ਬੇਹੱਦ ਭਾਵੁਕ ਕੀਤਾ। ਮਾਪਿਆਂ ਨੂੰ ਆਖਰੀ ਰਸਮਾਂ ਨਿਭਾਉਂਦੇ ਦੇਖ ਹਰ ਕਿਸੇ ਦਾ ਦਿਲ ਉਦਾਸ ਹੋ ਗਿਆ।

ਸਿੱਧੂ ਦੇ ਪ੍ਰਸ਼ੰਸਕ ਸਵੇਰ ਤੋਂ ਹੀ ਉਸ ਦੇ ਅੰਤਿਮ ਦਰਸ਼ਨਾਂ ਲਈ ਮੂਸਾ ਪਿੰਡ ਪਹੁੰਚ ਰਹੇ ਸਨ। ਪਰਿਵਾਰ ਦੇ ਨਾਲ-ਨਾਲ ਉਸ ਨੂੰ ਚਾਹੁਣ ਵਾਲੇ ਪ੍ਰਸ਼ੰਸਕ ਬੇਹੱਦ ਭਾਵੁਕ ਹੁੰਦੇ ਨਜ਼ਰ ਆਏ। 28 ਸਾਲ ਦੀ ਉਮਰ ’ਚ ਆਪਣੇ ਚਹੇਤੇ ਸਿਤਾਰੇ ਨੂੰ ਗਵਾਉਣ ਦਾ ਹਰ ਕਿਸੇ ਨੂੰ ਦੁੱਖ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’

ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖ਼ਿਲਾਫ਼ ਵੀ ਸਿੱਧੂ ਦੇ ਚਾਹੁਣ ਵਾਲਿਆਂ ਦਾ ਗੁੱਸਾ ਨਜ਼ਰ ਆਇਆ। ਸਿੱਧੂ ਦੇ ਪ੍ਰਸ਼ੰਸਕ ਉਸ ਦੀ ਸੁਰੱਖਿਆ ਖੋਹਣ ਦੇ ਚੱਲਦਿਆਂ ਭਗਵੰਤ ਮਾਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News