SHOCKING: ਵਿਆਹ ਤੋਂ 7 ਮਹੀਨੇ ਬਾਅਦ ਹੀ ਨੇਹਾ-ਰੋਹਨ ਦੇ ਰਿਸ਼ਤੇ 'ਚ ਆਈ ਕੜਵਾਹਟ! ਵਾਇਰਲ ਹੋਈ ਵੀਡੀਓ

Tuesday, May 11, 2021 - 04:20 PM (IST)

SHOCKING: ਵਿਆਹ ਤੋਂ 7 ਮਹੀਨੇ ਬਾਅਦ ਹੀ ਨੇਹਾ-ਰੋਹਨ ਦੇ ਰਿਸ਼ਤੇ 'ਚ ਆਈ ਕੜਵਾਹਟ! ਵਾਇਰਲ ਹੋਈ ਵੀਡੀਓ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਪਤੀ ਰੋਹਨਪ੍ਰੀਤ ਸਿੰਘ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਨੇਹਾ ਆਪਣੇ ਗਾਣਿਆਂ ਕਰਕੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਰਹਿੰਦੀ ਹੈ। ਨੇਹਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ ਵਿਚ ਰਹਿੰਦੀ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਨੇਹਾ ਦਾ ਵਿਆਹ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਦੋਵਾਂ ਦੀਆਂ ਹਨੀਮੂਨ ਦੀਆਂ ਤਸਵੀਰਾਂ ਵੀ ਕਾਫ਼ੀ ਚਰਚਾ ਵਿਚ ਰਹੀਆਂ। ਨੇਹਾ ਹਮੇਸ਼ਾ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਇਸ ਦੌਰਾਨ ਨੇਹਾ ਅਤੇ ਰੋਹਨਪ੍ਰੀਤ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ, ਜਿਸ ਵਿਚ ਉਹ ਇਕ ਦੂਜੇ ਨਾਲ ਲੜਦੇ ਦਿਖਾਈ ਦੇ ਰਹੇ ਹਨ।

PunjabKesari
ਨੇਹਾ ਕੱਕੜ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਨੇਹਾ ਵਲੋਂ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ ਪਰ ਕਾਫ਼ੀ ਨਾਰਾਜ਼ ਹੈ। ਵੀਡੀਓ ਵਿਚ ਰੋਹਨਪ੍ਰੀਤ ਸਿੰਘ ਆਪਣੀ ਪਤਨੀ ਨੇਹਾ 'ਤੇ ਹੱਥ ਚੁੱਕਦਾ ਹੈ, ਜਿਸ ਤੋਂ ਬਾਅਦ ਗਾਇਕਾ ਵੀ ਗੁੱਸੇ ਵਿਚ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ, ਇਹ ਵੀਡੀਓ ਉਨ੍ਹਾਂ ਵਿਚਕਾਰ ਸਿਰਫ਼ ਇਕ ਮਜ਼ੇਦਾਰ ਮਜ਼ਾਕ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ ਹੈ, 'ਖੜ੍ਹ ਤੈਨੂੰ ਮੈਂ ਦੱਸਾਂ'। ਨੇਹਾ ਅਤੇ ਰੋਹਨ ਜਲਦ ਹੀ ਆਪਣਾ ਨਵੇਂ ਗੀਤ 'ਖੜ੍ਹ ਤੈਨੂੰ ਮੈਂ ਦੱਸਾਂ' ਲੈ ਕੇ ਆਉਣ ਵਾਲੇ ਹਨ। ਇਹ ਉਨ੍ਹਾਂ ਦਾ ਪ੍ਰਮੋਸ਼ਨਲ ਸਟੰਟ ਹੈ।


ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਣੇ 'ਖੜ੍ਹ ਤੈਨੂ ਮੈਂ ਦੱਸਾਂ' ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਸ ਪੋਸਟਰ ਵਿਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੂੀਤ ਸਿੰਘ ਦੇ ਨਾਲ ਨਜ਼ਰ ਆਈ ਸੀ। ਪੋਸਟਰ 'ਚ ਲੁੱਕ ਦੀ ਗੱਲ ਕਰੀਏ ਤਾਂ ਨੇਹਾ ਨੇ ਕਰਾਪ ਟਾਪ ਨਾਲ ਸਕਰਟ ਪਾਈ ਹੈ ਤੇ ਰੋਹਨਪ੍ਰੀਤ ਸਿੰਘ ਰੰਗੀਨ ਫੁਲ ਪ੍ਰਿੰਟਿਡ ਕਮੀਜ਼ ਅਤੇ ਸੰਤਰੀ ਰੰਗ ਦੇ ਟਰਾਊਜ਼ਰ 'ਚ ਦਿਖਾਈ ਦੇ ਰਿਹਾ ਸੀ। ਇੰਸਟਾਗ੍ਰਾਮ 'ਤੇ ਗਾਣੇ ਦਾ ਪਹਿਲਾ ਲੁੱਕ ਸ਼ੇਅਰ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ, 'ਪੇਸ਼ ਹੈ ਤੁਹਾਡੀ ਨੇਹਾ ਅਤੇ ਮੇਰੇ ਰੋਹਨਪ੍ਰੀਤ ਸਿੰਘ ਦਾ ਗਾਣਾ ਖੜ੍ਹ ਤੈਨੂੰ ਮੈਂ ਦੱਸਾਂ ਦਾ ਪਹਿਲਾ ਲੁੱਕ-ਪੋਸਟਰ'। 


author

Aarti dhillon

Content Editor

Related News