ਪੰਜਾਬ ''ਚ 10 ਰੁਪਏ ਪਿੱਛੇ ਕਤਲ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Monday, Jun 29, 2026 - 06:09 PM (IST)

ਪੰਜਾਬ ''ਚ 10 ਰੁਪਏ ਪਿੱਛੇ ਕਤਲ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਮਾਨਸਾ: ਮਾਨਸਾ ਸ਼ਹਿਰ ਤੋਂ ਬਹੁਤ ਹੀ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10 ਰੁਪਏ ਪਿੱਛੇ ਇਕ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਐਨਰਜੀ ਡ੍ਰਿੰਕਸ ਦਾ ਕੰਮ ਕਰਦਾ ਸੀ। 

ਮੁੱਢਲੀ ਜਾਣਕਾਰੀ ਮੁਤਾਬਕ, ਇਹ ਸਾਰਾ ਵਿਵਾਦ ਮਹਿਜ਼ 10 ਰੁਪਏ ਤੋਂ ਸ਼ੁਰੂ ਹੋਇਆ ਸੀ। ਇਕ ਕੰਪਨੀ ਦਾ ਮੁਲਾਜ਼ਮ ਰਾਕੇਸ਼ ਕੁਮਾਰ ਕੋਲ ਆਇਆ ਤੇ 10 ਰੁਪਏ ਪਿੱਛੇ ਹੋਈ ਬਹਿਸ ਮਗਰੋਂ ਉਸ ਨੇ  ਕੰਪਨੀ ਦੇ ਬੋਰਡ ਉਤਾਰਨ ਲਈ ਕਿਹਾ। ਜਦੋਂ ਰਾਕੇਸ਼ ਕੁਮਾਰ ਨੇ ਬੋਰਡ ਉਤਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਕੰਪਨੀ ਦੇ ਮੁਲਾਜ਼ਮ ਨੇ ਚਾਕੂ ਮਾਰ ਕੇ ਰਾਕੇਸ਼ ਕੁਮਾਰ ਦਾ ਕਤਲ ਕਰ ਦਿੱਤਾ। ਕਤਲ ਕਰਨ ਵਾਲੇ ਮੁਲਜ਼ਮ ਦਾ ਨਾਂ ਹਰਦਿਆਲ ਦੱਸਿਆ ਜਾ ਰਿਹਾ ਹੈ। 

ਫ਼ਿਲਹਾਲ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 


author

Anmol Tagra

Content Editor

Related News