ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮਹਿਲਾਂ ਤੋਂ ਮੋਬਾਇਲ ਖੋਣ ਦੀ ਕੋਸ਼ਿਸ਼, ਵੀਡੀਓ ਵਾਇਰਲ
Wednesday, Jul 01, 2026 - 05:06 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਅੱਜ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗਲੀ 'ਚ ਪੈਦਲ ਜਾ ਰਹੀ ਮਹਿਲਾ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਜੋ ਕਿ ਨਾ-ਕਾਮਯਾਬ ਰਹੀ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇਕ ਮਹਿਲਾ ਜੋ ਕਿ ਸ਼ਹਿਰ ਦੀ ਗਲੀ ਨੰਬਰ 7 ਟੀ ਪੁਆਇੰਟ ਛੋਟੀ ਮੋਰੀ ਵਾਲੀ ਗਲੀ 'ਚ ਪੈਦਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਮਹਿਲਾ ਤੋਂ ਹੱਥ 'ਚ ਫੜਿਆ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਜੋ ਨਾ ਕਾਮਯਾਬ ਹੋਈ ਤੇ ਮੋਬਾਇਲ ਜ਼ਮੀਨ 'ਤੇ ਡਿੱਗ ਪਿਆ।
ਇਸ ਮੌਕੇ ਔਰਤ ਨੇ ਰੌਲਾ ਪੈ ਦਿੱਤਾ ਅਤੇ ਲੁਟੇਰੇ ਸ੍ਰੀ ਮੁਕਤਸਰ ਸਾਹਿਬ ਰੋਡ ਵੱਲ ਫਰਾਰ ਹੋ ਗਏ। ਇਹ ਘਟਨਾ ਕਿਸੇ ਦੇ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇੱਥੇ ਇਹ ਦੱਸਣਯੋਗ ਹੈ ਕਿ ਸ਼ਹਿਰ ਅੰਦਰ ਲੁੱਟਾਂ-ਖੋਹਾਂ ਦੇ ਮਾਮਲੇ ਵੱਧ ਗਏ ਹਨ ਤੇ ਚੋਰ ਬੇਖੌਫ ਹੋ ਕੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਖਾਲੀ ਹੱਥ ਤੇ ਹੱਥ ਰੱਖ ਕੇ ਬੈਠੀ ਹੋਈ।
