ਸ਼ਿਲਪਾ ਨੇ ਪਤੀ ਦਾ ਮਨਾਇਆ ਜਨਮਦਿਨ, ਜਸ਼ਨ ਦਾ ਵੀਡੀਓ ਕੀਤਾ ਸਾਂਝਾ

Monday, Sep 09, 2024 - 10:40 AM (IST)

ਸ਼ਿਲਪਾ ਨੇ ਪਤੀ ਦਾ ਮਨਾਇਆ ਜਨਮਦਿਨ, ਜਸ਼ਨ ਦਾ ਵੀਡੀਓ ਕੀਤਾ ਸਾਂਝਾ

ਮੁੰਬਈ- ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹੈ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਜੋੜੀ। ਅੱਜ 9 ਸਤੰਬਰ ਨੂੰ ਰਾਜ ਕੁੰਦਰਾ ਦਾ 49ਵਾਂ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਸ਼ਿਲਪਾ ਨੇ ਰਾਜ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਖਾਸ ਵੀਡੀਓ ਵੀ ਸ਼ੇਅਰ ਕੀਤੀ ਅਤੇ ਇਕ ਇਮੋਸ਼ਨਲ ਨੋਟ ਵੀ ਲਿਖਿਆ। ਰਾਜ ਨੇ ਪਾਰਟੀ ਦੌਰਾਨ ਸ਼ਾਨਦਾਰ ਭੰਗੜਾ ਡਾਂਸ ਕੀਤਾ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਆਪਣੇ ਪਤੀ ਦੇ ਜਨਮਦਿਨ 'ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭੰਗੜਾ ਕਰਦੇ ਹੋਏ ਰਾਜ ਦੀ ਵੀਡੀਓ ਸ਼ੇਅਰ ਕੀਤੀ ਹੈ, ਨਾਲ ਹੀ ਉਨ੍ਹਾਂ ਲਈ ਖਾਸ ਨੋਟ ਵੀ ਲਿਖਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੱਚਦੇ ਨਜ਼ਰ ਆ ਰਹੇ ਹਨ। 

 

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

 

ਸ਼ਿਲਪਾ ਨੇ 9 ਸਤੰਬਰ ਨੂੰ ਰਾਜ ਕੁੰਦਰਾ ਦਾ 49ਵਾਂ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਜ ਦਾ ਸ਼ਾਨਦਾਰ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਜ ਕੁੰਦਰਾ ਪਾਰਟੀ ਦੌਰਾਨ ਭੰਗੜਾ ਕਰਦੇ ਨਜ਼ਰ ਆ ਰਹੇ ਹਨ। ਇਸ ਡਾਂਸ ਵੀਡੀਓ 'ਚ ਰਾਜ ਦੀ ਊਰਜਾ ਅਤੇ ਡਾਂਸ ਕੌਸ਼ਲ ਵਾਕਈ ਸ਼ਲਾਘਾਯੋਗ ਹੈ।ਪਤੀ ਰਾਜ ਦੇ ਜਨਮਦਿਨ 'ਤੇ ਆਪਣੇ ਪਿਆਰ ਅਤੇ ਪ੍ਰਸ਼ੰਸਾ ਦਾ ਪ੍ਰਗਟਾਵਾ ਕਰਦੇ ਹੋਏ, ਸ਼ਿਲਪਾ ਸ਼ੈੱਟੀ ਨੇ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, "ਮੈਂ ਜਾਣਦੀ ਹਾਂ ਸਭ ਤੋਂ ਵਧੀਆ ਭੰਗੜਾ ਡਾਂਸਰ ਨੂੰ! ਮੇਰੇ ਸਾਥੀ, ਤੁਸੀਂ ਹਮੇਸ਼ਾ ਇਸ ਤਰ੍ਹਾਂ ਨੱਚਦੇ ਰਹੋ, ਸਾਰੀ ਉਮਰ ਹੱਸਦੇ ਰਹੋ ਜਨਮਦਿਨ ਮੁਬਾਰਕ, ਮੇਰੇ। ਕੂਕੀ, ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਮੈਂ ਤੁਹਾਨੂੰ ਸਾਡੀ ਜ਼ਿੰਦਗੀ 'ਚ ਪਾ ਕੇ ਖੁਸ਼ ਹਾਂ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News