ਸ਼ਰਲਿਨ ਚੋਪੜਾ ਨੇ ਫਿਰ ਵਿੰਨ੍ਹਿਆ ਸ਼ਿਲਪਾ ਅਤੇ ਰਾਜ ਕੁੰਦਰਾ ''ਤੇ ਨਿਸ਼ਾਨਾ, ਆਖੀ ਇਹ ਗੱਲ

2021-09-24T17:50:53.117

ਮੁੰਬਈ- ਅਸ਼ਲੀਲ ਵੀਡੀਓ ਮਾਮਲੇ 'ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੋ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਉਨ੍ਹਾਂ ਦੀ ਜ਼ਮਾਨਤ ਤੋਂ ਬਾਅਦ ਅਦਾਕਾਰਾ ਸ਼ਰਲਿਨ ਚੋਪੜਾ ਉਨ੍ਹਾਂ 'ਤੇ ਦਿੱਤੇ ਗਏ ਆਪਣੇ ਬਿਆਨਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸ਼ਰਲਿਨ ਚੋਪੜਾ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੰਗਲੇ ਅਤੇ ਪੋਰਨ ਦੀ ਦੁਨੀਆ 'ਚੋਂ ਬਾਹਰ ਨਿਕਲ ਕੇ ਕੁਝ ਕਰਨਾ ਚਾਹੀਦਾ।

Shilpa Shetty shares first post after Raj Kundra walks out of jail  teary-eyed: Rise will demand lot of courage | Celebrities News – India TV
ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਕਿ 'ਖੁਦ ਲਈ ਬੰਗਲਾ ਬਣਾਉਣਾ, ਖੁਦ ਲਈ ਗੱਡੀ ਖਰੀਦਣਾ ਚੰਗਾ ਹੈ, ਇਕ ਹੱਦ ਤੱਕ। ਪਰ ਗੱਡੀ, ਬੰਗਲੇ ਖਰੀਦਣ ਤੋਂ ਬਾਅਦ ਕੀ ਪੋਰਨ ਬਣਾਈਏ? ਠੀਕ ਨਹੀਂ। ਬਹੁਤ ਕੁਝ ਹੋਰ ਹੈ ਦੇਸ਼ ਦੇ ਲਈ ਕਰਨ ਲਈ । ਕੁਝ ਕਰਨਾ ਚਾਹੁੰਦੀ ਹਾਂ ਮੈਂ ਦੇਸ਼ ਦੇ ਲਈ। 

 

ਸ਼ਰਲਿਨ ਨੇ ਅੱਗੇ ਕਿਹਾ ਕਿ ਉਹ ਹੁਣ ਜ਼ਿੰਦਗੀ 'ਚ ਕੁਝ ਵੱਖਰਾ ਕਰਨਾ ਚਾਅ ਰਹੀ ਹੈ। ਉਨ੍ਹਾਂ ਨੇ ਸ਼ੋਬੀਜ 'ਚ ਕਾਫੀ ਸਮਾਂ ਬਿਤਾ ਲਿਆ ਹੈ। ਪਰ ਹੁਣ ਕੁਝ ਵੱਖਰਾ ਕਰਨ ਦਾ ਇਰਾਦਾ ਹੈ। ਉਹ ਅੱਗੇ ਚੱਲ ਕੇ ਪੀੜਤ ਮਹਿਲਾਵਾਂ ਅਤੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਹੈ। ਮੰਚ 'ਤੇ ਜਾ ਕੇ ਬੈਠ ਕੇ ਸਿਰ ਝੁਕਾ ਕੇ ਪ੍ਰਣਾਮ ਕਰਨਾ, ਰਾਣੀ ਲਕਸ਼ਮੀਬਾਈ ਜੀ ਦੇ ਬਾਰੇ 'ਚ ਗੱਲ ਕਰਨਾ ਬਹੁਤ ਆਸਾਨ ਹੁੰਦਾ ਹੈ। ਤੁਸੀਂ ਰੀਅਲ ਲਾਈਫ 'ਚ ਕੁਝ ਕਰੋ। ਆਪਣੇ ਬੰਗਲੇ ਤੋਂ ਬਾਹਰ ਨਿਕਲ ਕੇ ਕੁਝ ਕਰੋ। ਪੋਰਨ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਕੁਝ ਕਰੋ। ਫਿਰ ਦੇਖੋ ਸਾਰੀ ਦੁਨੀਆ ਤੁਹਾਨੂੰ ਸਿਰ ਝੁਕਾ ਕੇ ਪ੍ਰਣਾਮ ਕਰੇਗੀ।

Shilpa Shetty, Raj Kundra open a swanky new restaurant, R Madhavan  congratulates the couple | लॉकडाउन के बाद शिल्पा और राज कुंद्रा ने खोला नया  रेस्टोरेंट, आर. माधवन ने अंदर की फोटो
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ਰਲਿਨ ਨੇ ਰਾਜ ਕੁੰਦਰਾ ਨੂੰ ਲੈ ਕੇ ਸ਼ਿਲਪਾ ਦੇ ਬਿਆਨ 'ਤੇ ਤੰਜ ਕਸਿਆ ਸੀ। ਦਰਅਸਲ ਸ਼ਿਲਪਾ ਨੇ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਪਤੀ ਰਾਜ ਕੁੰਦਰਾ ਦੇ ਕੰਮ ਦੇ ਬਾਰੇ 'ਚ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਆਪਣੇ ਕੰਮ 'ਚ ਕਾਫੀ ਰੁੱਝੀ ਸੀ। ਇਸ ਨੂੰ ਲੈ ਕੇ ਅਦਾਕਾਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਰਲਿਨ ਨੇ ਕਿਹਾ ਸੀ ਕਿ ਦੀਦੀ ਏੜਾ ਬਣ ਕੇ ਪੇੜਾ ਖਾ ਰਹੀ ਹੈ ਅਤੇ ਕਹਿ ਰਹੀ ਹੈ ਉਨ੍ਹਾਂ ਨੂੰ ਪਤੀ ਦੀਆਂ ਪਾਕਿ ਹਰਕਤਾਂ ਦੇ ਬਾਰੇ 'ਚ ਪਤਾ ਹੀ ਨਹੀਂ ਹੈ।

 


Aarti dhillon

Content Editor

Related News