ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

Thursday, Aug 18, 2022 - 04:44 PM (IST)

ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਬਾਲੀਵੁੱਡ  ਡੈਸਕ- ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਪੰਜਾਬ ਦੇ ਪਿੰਡੋਂ ਨਿਕਲ ਕੇ ਬੀ-ਟਾਊਨ ’ਚ ਆਪਣੀ ਮਜ਼ਬੂਤ ​​ਪਛਾਣ ਬਣਾਈ ਹੈ। ਬਿੱਗ ਬੌਸ ’ਚ ਆਉਣ ਤੋਂ ਬਾਅਦ ਸ਼ਹਿਨਾਜ਼ ਸੁਰਖੀਆਂ ’ਚ ਆ ਗਈ। ਅਦਾਕਾਰਾ ਨੇ ਆਪਣੀ ਜ਼ਿੰਦਗੀ ’ਚ ਕਈ ਉਤਰਾਅ-ਚੜ੍ਹਾਅ ਦੇਖੇ ਪਰ ਮੁਸੀਬਤਾਂ ਦੇ ਸਾਹਮਣੇ ਕਦੇ ਹਾਰ ਨਹੀਂ ਮੰਨੀ। ਇਹੀ ਕਾਰਨ ਹੈ ਕਿ ਲੋਕ ਉਨ੍ਹਾਂ ’ਤੇ ਕਾਫ਼ੀ ਪਿਆਰ ਦੀ ਵਰਖਾ ਕਰਦੇ ਹਨ। 

PunjabKesari

ਸ਼ਹਿਨਾਜ਼ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਬੀਤੇ ਦਿਨ ਸ਼ਾਹਬਾਜ਼ ਬਦੇਸ਼ਾ ਦੇ ਗੀਤ ਲਾਂਚ ਇਵੈਂਟ ’ਤੇ ਸ਼ਹਿਨਾਜ਼ ਨੂੰ ਦੇਖਿਆ ਗਿਆ। ਇੱਥੇ ਭੈਣ-ਭਰਾ ਦੀ ਜੋੜੀ ਕਾਫ਼ੀ ਜੱਚ ਰਹੀ ਸੀ। ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ‘ਬਿੱਗ ਬੌਸ 16’ ਲਈ ਵਧਾਈ ਫ਼ੀਸ, ‘KGF2’ ਦੇ ਬਜਟ ਤੋਂ 10 ਗੁਣਾ ਜ਼ਿਆਦਾ ਹੈ ਰਕਮ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਅਦਾਕਾਰਾ ਬਲੈਕ ਸ਼ਾਰਟ ਡਰੈੱਸ ਨਾਲ ਰੈੱਡ ਕਲਰ ਦੇ ਬਲੇਜ਼ਰ ’ਚ ਨਜ਼ਰ ਆਈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਸ਼ਹਿਨਾਜ਼ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਪੌਨੀ ਕੀਤੀ ਹੋਈ ਹੈ। ਓਵਰਆਲ ਲੁੱਕ ’ਚ ਕਾਫ਼ੀ ਆਕਰਸ਼ਕ ਲੱਗ ਰਹੀ ਹੈ।

ਇਹ ਵੀ ਪੜ੍ਹੋ : ਮਲਾਇਕਾ ਦੇ ਲਾਂਚ ਇਵੈਂਟ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਬੁਆਏਫ੍ਰੈਂਡ ਅਰਜੁਨ ਕਪੂਰ ਦੀ ਡੈਸ਼ਿੰਗ ਲੁੱਕ ਆਈ ਸਾਹਮਣੇ

ਇਸ ਦੇ ਨਾਲ ਅਦਾਕਾਰਾ ਦੇ ਭਰਾ ਬਦੇਸ਼ਾ ਡੈਨਿਮ ਜੈਕੇਟ ਅਤੇ ਬਲੈਕ ਪੈਂਟ ’ਚ ਪਰਫ਼ੈਕਟ ਲੱਗ ਰਹੇ ਸੀ। ਦੋਵੇਂ ਭੈਣ-ਭਰਾ ਦਾ ਮਸਤੀ ਭਰਿਆ ਅੰਦਾਜ਼ ਕੈਮਰੇ ਦੇ ਸਾਹਮਣੇ ਦੇਖਣ ਨੂੰ ਮਿਲਿਆ।

PunjabKesari

ਇਸ ਦੌਰਾਨ ਬਦੇਸ਼ਾ ਆਪਣੀ ਭੈਣ ਨੂੰ ਗਲ੍ਹ ਦੇ ਕਿਸ ਕਰਦੇ ਨਜ਼ਰ ਆਏ। ਇਸ ਦੇ ਨਾਲ ਸ਼ਹਿਨਾਜ਼ ਆਪਣੇ ਭਰਾ ਨਾਲ ਪੋਜ਼ ਦਿੰਦੀ ਨਜ਼ਰ ਆਈ। ਸ਼ਹਿਨਾਜ਼-ਬਦੇਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


author

Shivani Bassan

Content Editor

Related News