ਧਮਾਲ ਮਚਾਉਣ ਲਈ ਤਿਆਰ ਸ਼ਹਿਨਾਜ਼ ਗਿੱਲ, ਅਗਲੇ ਸਾਲ ਦੀਵਾਲੀ ਮੌਕੇ ਦੇਵੇਗੀ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ
08/29/2022 2:01:26 PM

ਮੁੰਬਈ (ਬਿਊਰੋ)– ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਗਿੱਲ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਕ ਵੱਡਾ ਤੋਹਫ਼ਾ ਦੇ ਦਿੱਤਾ ਹੈ। ਸ਼ਹਿਨਾਜ਼ ਗਿੱਲ ਅਗਲੇ ਸਾਲ ਦੀਵਾਲੀ ’ਤੇ ਧਮਾਕਾ ਕਰਨ ਲਈ ਬਿਲਕੁਲ ਤਿਆਰ ਹੈ। ਜੀ ਹਾਂ, ਅਦਾਕਾਰਾ ਨੇ ਆਪਣੇ ਵੱਡੇ ਬਾਲੀਵੁੱਡ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਸ਼ਹਿਨਾਜ਼ ਦੀ ਫ਼ਿਲਮ 2023 ਦੀ ਫੁੱਲ ਐਂਟਰਟੇਨਰ ਹੋਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਦਾ ਛਲਕਿਆ ਦਰਦ, ਕਿਹਾ 'ਸੁਰੱਖਿਆ ਲੀਕ ਕਰਨ ਵਾਲੇ ਵੱਡੇ ਅਹੁਦੇ 'ਤੇ, ਮੌਤ ਦਾ ਮਜ਼ਾਕ ਉਡਾਉਣ... '
ਟੀ. ਵੀ. ਦੀ ਦੁਨੀਆ ’ਤੇ ਰਾਜ ਕਰਨ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਸਿਲਵਰ ਸਕ੍ਰੀਨ ’ਤੇ ਧਮਾਲ ਮਚਾਉਣ ਲਈ ਤਿਆਰ ਹੈ। ਅਗਲੇ ਸਾਲ 2023 ’ਚ ਪ੍ਰਸ਼ੰਸਕਾਂ ਦੀ ਦੀਵਾਲੀ ਨੂੰ ਸ਼ਹਿਨਾਜ਼ ਗਿੱਲ ਆਪਣੀ ਫ਼ਿਲਮ ਨਾਲ ਖ਼ਾਸ ਬਣਾਉਣ ਵਾਲੀ ਹੈ। ਅਦਾਕਾਰਾ ਨੇ ਆਪਣੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਸ਼ਹਿਨਾਜ਼ ਗਿੱਲ ਦੀ ਇਹ ਫ਼ਿਲਮ ਕਾਮੇਡੀ ਪੈਕਡ ਹੋਵੇਗੀ, ਜਿਸ ’ਚ ਐਕਸ਼ਨ, ਸੰਗੀਤ ਤੇ ਮਸਾਲੇ ਦਾ ਜ਼ਬਰਦਸਤ ਤੜਕਾ ਲੱਗੇਗਾ।
ਸ਼ਹਿਨਾਜ਼ ਗਿੱਲ ਨੇ ਆਪਣੀ ਪੋਸਟ ’ਚ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ 100 ਫੀਸਦੀ ਐਂਟਰਟੇਨਰ ਹੋਣ ਵਾਲੀ ਹੈ ਤੇ ਸ਼ਹਿਨਾਜ਼ ਦੇ ਇਸ ਸਪੈਸ਼ਲ ਗਿਫ਼ਟ ਨਾਲ ਦਰਸ਼ਕਾਂ ਦੀ ਦੀਵਾਲੀ ਵੱਡੀ ਹੋ ਜਾਵੇਗੀ। ਸ਼ਹਿਨਾਜ਼ ਨੇ ਫ਼ਿਲਮ ਦਾ ਐਲਾਨ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਪੁੱਛ ਲਿਆ ਕਿ ਕੀ ਉਹ ਤਿਆਰ ਹਨ?
ਸ਼ਹਿਨਾਜ਼ ਗਿੱਲ ਇਸ ਫ਼ਿਲਮ ’ਚ ਬਾਲੀਵੁੱਡ ਦੇ ਹੈਂਡਸਮ ਹੰਕ ਜੌਨ ਅਬ੍ਰਾਹਮ ਤੇ ਰਿਤੇਸ਼ ਦੇਸ਼ਮੁਖ ਨਾਲ ਸਕ੍ਰੀਨ ਸਾਂਝੀ ਕਰੇਗੀ। ਸ਼ਹਿਨਾਜ਼ ਦੀ ਇਸ ਫ਼ਿਲਮ ’ਚ ਨੋਰਾ ਫਤੇਹੀ ਵੀ ਆਪਣੇ ਗਲੈਮਰ ਦਾ ਤੜਕਾ ਲਗਾਉਂਦੀ ਦਿਖਾਈ ਦੇਵੇਗੀ।
ਸ਼ਹਿਨਾਜ਼ ਗਿੱਲ ਦੀ ਫ਼ਿਲਮ ’ਚ 20 ਫੀਸਦੀ ਕਾਮੇਡੀ, 20 ਫੀਸਦੀ ਰੋਮਾਂਸ, 20 ਫੀਸਦੀ ਮਿਊਜ਼ਿਕ, 20 ਫੀਸਦੀ ਕੰਫਿਊਜ਼ਨ ਤੇ 20 ਫੀਸਦੀ ਐਕਸ਼ਨ ਹੋਵੇਗਾ। ਇਸ ਫ਼ਿਲਮ ਨੂੰ ਸਾਜਿਦ ਖ਼ਾਨ ਬਣਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।