ਸ਼ਹਿਨਾਜ਼ ਗਿੱਲ ਨਾਲ ਵਿਦੇਸ਼ 'ਚ ਹੋਈ ਚੋਰੀ ਦੀ ਕੋਸ਼ਿਸ਼, ਸਾਹਮਣੇ ਆਇਆ ਮੌਕੇ ਦਾ ਵੀਡੀਓ
Saturday, Aug 10, 2024 - 01:45 PM (IST)
ਜਲੰਧਰ (ਬਿਊਰੋ) : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤਦੀ ਰਹਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦਰਅਸਲ, ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਅਮਰੀਕਾ ਟੂਰ 'ਤੇ ਹੈ। ਇੱਥੇ ਸ਼ਹਿਨਾਜ਼ ਨੇ ਆਪਣੇ ਫੈਨਜ਼ ਨਾਲ ਖਾਸ ਮੀਟਅਪ ਪ੍ਰੋਗਰਾਮ ਰੱਖੇ ਹਨ, ਜਿਸ 'ਚ ਉਹ ਆਪਣੇ ਫੈਨਜ਼ ਨਾਲ ਮੁਲਾਕਾਤ ਕਰ ਰਹੀ ਹੈ। ਇਸ ਵਿਚਾਲੇ ਸ਼ਹਿਨਾਜ਼ ਗਿੱਲ ਅਮਰੀਕਾ ਦੌਰੇ ਦੌਰਾਨ ਨਵੀਆਂ-ਨਵੀਆਂ ਥਾਵਾਂ 'ਤੇ ਘੁੰਮਦੀ ਤੇ ਐਕਸਪਲੋਰ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - 11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ
ਸ਼ਹਿਨਾਜ਼ ਗਿੱਲ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਪੀਜ਼ਾ ਖਾਂਦੇ ਹੋਏ ਨਜ਼ਰ ਆ ਰਹੀ ਹੈ। ਫਿਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਹਾਸਾ ਆ ਜਾਵੇਗਾ। ਦਰਅਸਲ, ਇੱਕ ਵਿਅਕਤੀ ਕੈਪਟਨ ਅਮਰੀਕਾ ਦੇ ਕੱਪੜੇ ਪਾ ਕੇ ਆਉਂਦਾ ਹੈ, ਜੋ ਪੀਜ਼ਾ ਖਾਣਾ ਚਾਹੁੰਦਾ ਹੈ ਅਤੇ ਉਹ ਸ਼ਹਿਨਾਜ਼ ਦੇ ਪੀਜ਼ਾ 'ਤੇ ਹਮਲਾ ਕਰਦਾ ਹੈ। ਇਹ ਦੇਖ ਕੇ ਅਭਿਨੇਤਰੀ ਡਰ ਜਾਂਦੀ ਹੈ ਅਤੇ ਆਦਮੀ ਹੱਸਣ ਲੱਗ ਪੈਂਦਾ ਹੈ। ਹਾਲਾਂਕਿ ਇਹ ਮਹਿਜ਼ ਮਜ਼ਾਕ ਸੀ, ਜੋ ਸ਼ਹਿਨਾਜ਼ ਨਾਲ ਕੀਤਾ ਗਿਆ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇੱਕ ਯੂਜ਼ਰ ਨੇ ਕਿਹਾ- 'ਪੀਜ਼ਾ ਖਾਣ ਵਾਲੇ ਬੇਬੀ ਨੂੰ ਕਿਸ ਨੇ ਡਰਾਇਆ?' ਇੱਕ ਹੋਰ ਨੇ ਲਿਖਿਆ, 'ਕੈਪਟਨ ਅਮਰੀਕਾ ਇਹ ਗ਼ਲਤ ਗੱਲ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਹਾਏ ਗਰੀਬ ਆਦਮੀ, ਉਹ ਭੁੱਖਾ ਹੋਵੇਗਾ।'
ਇਹ ਖ਼ਬਰ ਵੀ ਪੜ੍ਹੋ - ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਮਿਆਮੀ 'ਚ ਆਪਣੇ ਚੈਨਲ 'ਤੇ ਇੱਕ ਵਲੌਗ ਸ਼ੇਅਰ ਕੀਤਾ ਸੀ, ਜਿਸ 'ਚ ਉਸ ਨੂੰ ਨੈਗੇਟਿਵ ਐਨਰਜੀ ਦੇ ਅਨੁਭਵ ਬਾਰੇ ਦੱਸਿਆ ਗਿਆ ਸੀ, 'ਅਸੀਂ ਕੁਝ ਅਨੁਭਵ ਕੀਤਾ। ਸਾਡੇ ਕਮਰੇ 'ਚ ਕੁਝ ਨਕਾਰਾਤਮਕ ਊਰਜਾ ਸੀ। ਸ਼ਹਿਨਾਜ਼ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਉਸ ਨੂੰ ਆਖਰੀ ਵਾਰ ਫ਼ਿਲਮ 'ਥੈਂਕ ਯੂ ਫਾਰ ਕਮਿੰਗ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਵੀ ਕੰਮ ਕੀਤਾ। ਸ਼ਹਿਨਾਜ਼ ਗਿੱਲ ਨੂੰ 'ਬਿੱਗ ਬੌਸ 13' ਤੋਂ ਬਾਅਦ ਕਾਫ਼ੀ ਸਫ਼ਲਤਾ ਮਿਲੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।