ਕਿਸ ਗੱਲੋਂ ਲੱਗਦੈ ਸ਼ਹਿਨਾਜ਼ ਗਿੱਲ ਨੂੰ ਡਰ? ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਕੀਤੀਆਂ ਖੁੱਲ੍ਹ ਕੇ ਗੱਲਾਂ

1/11/2021 6:14:30 PM

ਚੰਡੀਗੜ੍ਹ (ਬਿਊਰੋ)– ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਆਪਣੇ ਚੁਲਬੁਲੇ ਅੰਦਾਜ਼ ਕਰਕੇ ਚਰਚਾ ’ਚ ਰਹਿੰਦੀ ਹੈ। ਸ਼ਹਿਨਾਜ਼ ਨੂੰ ਪ੍ਰਸ਼ੰਸਕਾਂ ਨਾਲ ਜੁੜੇ ਰਹਿਣਾ ਬਾਖੂਬੀ ਆਉਂਦਾ ਹੈ। ਸ਼ਹਿਨਾਜ਼ ਵਲੋਂ ਕੁਝ ਵੀ ਪੋਸਟ ਕੀਤਾ ਗਿਆ ਇੰਟਰਨੈੱਟ ਦੀ ਦੁਨੀਆ ’ਤੇ ਕਾਫੀ ਟਰੈਂਡ ਹੁੰਦਾ ਹੈ।

ਫਿਰ ਭਾਵੇਂ ਸ਼ਹਿਨਾਜ਼ ਦੀ ਆਪਣੀ ਕੋਈ ਪੋਸਟ ਹੋਵੇ ਜਾਂ ਸ਼ਹਿਨਾਜ਼ ਦੀ ਸਿਧਾਰਥ ਸ਼ੁਕਲਾ ਨਾਲ ਕੋਈ ਪੋਸਟ। ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਹੋਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਦਿਆਂ ਸ਼ਹਿਨਾਜ਼ ਹਾਲ ਹੀ ’ਚ ਲਾਈਵ ਹੋਈ ਤੇ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਹੋਈ।

ਆਪਣੀਆਂ ਗੱਲਾਂ ਨਾਲ ਸ਼ਹਿਨਾਜ਼ ਨੇ ਇਕ ਵਾਰ ਮੁੜ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਦੇ ਕੁਮੈਂਟਸ ਦਾ ਜਵਾਬ ਵੀ ਦਿੱਤਾ। ਇਸ ਦੌਰਾਨ ਕੁਮੈਂਟਸ ’ਚ ਯੂਜ਼ਰਸ ਨੇ ਸ਼ਹਿਨਾਜ਼ ਨੂੰ ਬੇਬੀ ਡੌਲ ਤੇ ਕਿਊਟ ਬੋਲਿਆ।

ਸ਼ਹਿਨਾਜ਼ ਆਪਣੇ ਇਨੋਸੈਂਟ ਸੁਭਾਅ ਕਰਕੇ ਵੀ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਹੈ। ਗੱਲਾਂ-ਗੱਲਾਂ ’ਚ ਸ਼ਹਿਨਾਜ਼ ਨੇ ਲਾਈਵ ’ਚ ਕਹਿ ਦਿੱਤਾ ਕਿ ਉਸ ਨੂੰ ਲਾਈਵ ਆਉਣ ਤੋਂ ਬਹੁਤ ਡਰ ਲੱਗਦਾ ਹੈ, ਉਹ ਤਾਂ ਸਿਰਫ ਆਪਣੀ ਡਰੈੱਸ ਦਿਖਾਉਣ ਲਈ ਲਾਈਵ ਆਈ ਹੈ।

ਉਸ ਨੇ ਇਹ ਵੀ ਕਿਹਾ ਕਿ ਉਸ ਨੇ ਜ਼ਿਆਦਾ ਕੁਝ ਹਾਸਲ ਨਹੀਂ ਕੀਤਾ, ਸਿਰਫ ਇਕੋ ਸ਼ੋਅ ਕੀਤਾ ਹੈ, ਫਿਰ ਵੀ ਉਸ ਨੂੰ ਇੰਨਾ ਪਿਆਰ ਮਿਲਦਾ ਹੈ। ਇੰਟਰਨੈੱਟ ਦੀ ਦੁਨੀਆ ’ਤੇ ਸ਼ਹਿਨਾਜ਼ ਦਾ ਬਿਗ ਬੌਸ ਹਾਊਸ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਹੈ ਤੁਹਾਡਾ ਕੁੱਤਾ ਟੋਮੀ ਵਾਲਾ। ਇਸ ’ਤੇ ਲੱਖਾਂ ਹੀ ਵੀਡੀਓਜ਼ ਬਣ ਚੁੱਕੀਆਂ ਹਨ। ਜਿੰਨੀ ਵਾਰ ਵੀ ਇਹ ਵੀਡੀਓ ਚੱਲਦੀ ਹੈ, ਉਨੀ ਵਾਰ ਸ਼ਹਿਨਾਜ਼ ਨੂੰ ਯਾਦ ਕੀਤਾ ਜਾਂਦਾ ਹੈ। ਪ੍ਰਸ਼ੰਸਕਾਂ ਵਲੋਂ ਲਾਈਵ ’ਚ ਸ਼ਹਿਨਾਜ਼ ਦੀ ਲੁਕ ਦੀ ਕਾਫੀ ਤਾਰੀਫ ਹੋਈ ਪਰ ਗੱਲਾਂ-ਗੱਲਾਂ ’ਚ ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਉਸ ਨੂੰ ਕਿਸੇ ਮੇਕਅੱਪ ਆਰਟਿਸਟ ਦੀ ਲੋੜ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh