ਸ਼ਰਧਾ ਨੇ ਪਤੀ ਰਾਹੁਲ ਨੂੰ ਰੋਮਾਂਟਿਕ ਅੰਦਾਜ਼ ''ਚ ਦਿੱਤੀ ਜਨਮਦਿਨ ਦੀ ਵਧਾਈ (ਤਸਵੀਰਾਂ)

03/24/2022 1:10:09 PM

ਮੁੰਬਈ- ਸ਼ੀਰੀਅਲ 'ਕੁੰਡਲੀ ਭਾਗਿਆ' ਫੇਮ ਸ਼ਰਧਾ ਆਰੀਆ ਨੇ 16 ਨਵੰਬਰ ਨੂੰ ਨੇਵੀ ਅਫ਼ਸਰ ਰਾਹੁਲ ਨਾਗਲ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕ ਨੇ ਖੂਬ ਪਿਆਰ ਦਿੱਤਾ। ਵਿਆਹ ਤੋਂ ਬਾਅਦ ਸ਼ਰਧਾ ਨੇ ਖ਼ਾਸ ਅੰਦਾਜ਼ 'ਚ ਪਤੀ ਰਾਹੁਲ ਦਾ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਨੇ ਰਾਹੁਲ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari
ਤਸਵੀਰਾਂ 'ਚ ਸ਼ਰਧਾ ਬਲੈਕ ਕਰਾਪ ਟਾਪ ਅਤੇ ਪੈਂਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਪੋਨੀ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ। ਉਧਰ ਰਾਹੁਲ ਬਲੈਕ ਸ਼ਰਟ ਅਤੇ ਕ੍ਰੀਮ ਪੈਂਟ 'ਚ ਖੂਬਸੂਰਤ ਲੱਗ ਰਹੇ ਹਨ। ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਸ਼ਰਧਾ ਰਾਹੁਲ ਦੀ ਗੋਦ 'ਚ ਬੈਠੀ ਹੋਈ ਦਿਖਾਈ ਦੇ ਰਹੀ ਹੈ ਅਤੇ ਆਪਣੇ ਪਤੀ ਨੂੰ ਕਿੱਸ ਕਰ ਰਹੀ ਹੈ।

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ਰਧਾ ਨੇ ਲਿਖਿਆ ਹੈ-'ਮੇਰੇ ਕੈਮਰੇ ਤੋਂ ਸ਼ਰਮਾਨੇ ਵਾਲੇ ਪਤੀ ਨੂੰ ਹੈਪੀ ਬਰਥਡੇਅ। ਤੁਸੀਂ ਜੋ ਹੋ ਉਸ ਲਈ ਹੋਰ ਜੋ ਸਾਡੇ ਲਈ ਕਰਦੇ ਹੋ ਉਸ ਦੇ ਲਈ ਧੰਨਵਾਦ। ਆਈ ਲਵ ਯੂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਅਤੇ ਬਰਥਡੇਅ ਵਿਸ਼ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਸ਼ਰਧਾ ਨੇ ਵਿਆਹ ਤੋਂ ਬਾਅਦ ਰਾਹੁਲ ਦੇ ਨਾਲ ਆਪਣੀ ਪਹਿਲੀ ਹੋਲੀ ਸੈਲੀਬ੍ਰੇਟ ਕੀਤੀ ਸੀ। ਦੋਵੇਂ ਖੂਬ ਮਸਤੀ ਕਰਦੇ ਨਜ਼ਰ ਆਏ ਸਨ, ਅਦਾਕਾਰਾ ਨੇ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।


Aarti dhillon

Content Editor

Related News