ਸ਼ਨਾਇਆ ਕਪੂਰ ਨੇ ਪਹਿਣੀ 1.40 ਲੱਖ ਰੁਪਏ ਦੀ ਡਰੈੱਸ, ਤਸਵੀਰਾਂ ਨੂੰ ਫੈਨਜ਼ ਕਰ ਰਹੇ ਹਨ ਪਸੰਦ

Tuesday, Jun 25, 2024 - 12:24 PM (IST)

ਸ਼ਨਾਇਆ ਕਪੂਰ ਨੇ ਪਹਿਣੀ 1.40 ਲੱਖ ਰੁਪਏ ਦੀ ਡਰੈੱਸ, ਤਸਵੀਰਾਂ ਨੂੰ ਫੈਨਜ਼ ਕਰ ਰਹੇ ਹਨ ਪਸੰਦ

ਮੁੰਬਈ- ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਸ਼ਨਾਇਆ ਅਕਸਰ ਆਪਣੇ ਫੈਨਜ਼ ਨਾਲ ਆਪਣੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਸ਼ਨਾਇਆ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਤਸਵੀਰਾਂ 'ਚ ਸ਼ਨਾਇਆ ਗੁਲਾਬੀ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਮੈਚਿੰਗ ਹੀਲ ਪਹਿਨੀ ਹੋਈ ਹੈ। ਲਾਈਟ ਮੇਕਅੱਪ ਅਤੇ ਪੋਨੀ ਨਾਲ ਉਸ ਦੀ ਦਿੱਖ ਪੂਰੀ ਹੋ ਰਹੀ ਹੈ।

PunjabKesari

ਹਸੀਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਆਪਣਾ ਦਿਲ ਹਾਰ ਗਏ ਹਨ ਅਤੇ ਇਨ੍ਹਾਂ ਤਸਵੀਰਾਂ 'ਤੇ ਕਾਫੀ ਪਿਆਰ ਦੀ ਦਿਖਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਨਾਇਆ ਦੀ ਇਸ ਡਰੈੱਸ ਦੀ ਕੀਮਤ 1.40 ਲੱਖ ਰੁਪਏ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਸ਼ਨਾਇਆ ਜਲਦ ਹੀ ਫ਼ਿਲਮ 'ਵਰਸ਼ਭ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕਰਨ ਜਾ ਰਹੀ ਹੈ। ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ 'ਚ ਸ਼ਾਨਦਾਰ VFX ਦੇਖਣ ਨੂੰ ਮਿਲੇਗਾ।

PunjabKesari

ਇਸ ਫ਼ਿਲਮ ਦਾ ਨਿਰਦੇਸ਼ਨ ਕਮਾਨ ਨੰਦ ਕਿਸ਼ੋਰ ਕਰਨਗੇ। ਇਹ ਫ਼ਿਲਮ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਬਾਲਾਜੀ ਟੈਲੀਫਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ। 'ਵਰਸ਼ਭ' ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।

PunjabKesari


author

Priyanka

Content Editor

Related News