ਸ਼ਾਲਿਨੀ ਪਾਂਡੇ ਨੇ ਜਨਮਦਿਨ ''ਤੇ ਪ੍ਰਗਟਾਈ ਖ਼ਾਸ ਇੱਛਾ, ਕਿਹਾ ''ਹੁਣ ਇੰਤਜ਼ਾਰ ਨਹੀਂ ਹੁੰਦਾ''

Thursday, Sep 23, 2021 - 01:53 PM (IST)

ਸ਼ਾਲਿਨੀ ਪਾਂਡੇ ਨੇ ਜਨਮਦਿਨ ''ਤੇ ਪ੍ਰਗਟਾਈ ਖ਼ਾਸ ਇੱਛਾ, ਕਿਹਾ ''ਹੁਣ ਇੰਤਜ਼ਾਰ ਨਹੀਂ ਹੁੰਦਾ''

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਾਲਿਨੀ ਪਾਂਡੇ 'ਅਰਜੁਨ ਰੈੱਡੀ' ਵਿਚ ਆਪਣੀ ਪਰਫਾਰਮੈਂਸ ਨਾਲ ਸੁਰਖੀਆਂ ਵਿਚ ਛਾ ਗਈ ਅਤੇ ਹੁਣ ਉਹ 'ਜਏਸ਼ਭਾਈ ਜ਼ੋਰਦਾਰ' ਨਾਲ ਬਾਲੀਵੁੱਡ ਵਿਚ ਵੱਡੇ ਪਰਦੇ 'ਤੇ ਆਪਣੀ ਐਂਟਰੀ ਨਾਲ ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਦਾ ਦਿਲ ਜਿੱਤਣ ਨੂੰ ਤਿਆਰ ਹੈ। ਚੁਲਬੁਲੀ ਸ਼ਾਲਿਨੀ ਦਾ ਅੱਜ ਜਨਮਦਿਨ ਹੈ ਅਤੇ ਇਸ ਪ੍ਰਾਜੈਕਟ ਵਿਚ ਉਹ ਸੁਪਰਸਟਾਰ ਰਣਵੀਰ ਸਿੰਘ ਦੇ ਆਪੋਜ਼ਿਟ ਨਜ਼ਰ ਆਉਣ ਵਾਲੀ ਹੈ।

PunjabKesari

ਸ਼ਾਲਿਨੀ ਦੀ ਅੱਜ ਖੁਦ ਲਈ ਸਿਰਫ਼ ਇਕ ਹੀ ਇੱਛਾ ਹੈ ਕਿ ਪੂਰੇ ਭਾਰਤ ਵਿਚ ਸਿਨੇਮਾਘਰ ਖੁੱਲ੍ਹਣ ਅਤੇ ਦਰਸ਼ਕ 'ਜਏਸ਼ਭਾਈ ਜ਼ੋਰਦਾਰ' ਨੂੰ ਵੱਡੇ ਪਰਦੇ 'ਤੇ ਦੇਖਣ ਜਾਣ।

PunjabKesari

ਉਹ ਕਹਿੰਦੀ ਹੈ, ''ਮੈਂ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ 'ਜਏਸ਼ਭਾਈ ਜ਼ੋਰਦਾਰ' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ। ਇਹ ਇਕ ਚੰਗੀ ਅਤੇ ਬਹੁਤ ਸਪੈਸ਼ਲ ਫ਼ਿਲਮ ਹੈ।

PunjabKesari

ਮੈਨੂੰ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਲੋਕ ਸਿਨੇਮਾਘਰਾਂ ਵਿਚ ਜਾਣ। ਇਥੋਂ ਤਕ ਕਿ ਮੈਂ ਵੀ ਸਿਨੇਮਾਘਰਾਂ ਵਿਚ ਵਾਪਸ ਜਾਣਾ ਚਾਹੁੰਦੀ ਹਾਂ ਅਤੇ ਵੱਡੇ ਪਰਦੇ 'ਤੇ ਫ਼ਿਲਮ ਨੂੰ ਦੇਖਣਾ ਚਾਹੁੰਦੀ ਹਾਂ।''

PunjabKesari


author

sunita

Content Editor

Related News