ਸਮੁੰਦਰ ਕਿਨਾਰੇ ਸ਼ਹਿਨਾਜ਼ ਗਿੱਲ ਨੇ ਕੀਤੀ ਮਸਤੀ, ਕਿਊਟ ਅੰਦਾਜ਼ ''ਤੇ ਫਿਦਾ ਹੋਏ ਪ੍ਰਸ਼ੰਸਕ (ਵੀਡੀਓ)

Sunday, Jul 03, 2022 - 03:48 PM (IST)

ਸਮੁੰਦਰ ਕਿਨਾਰੇ ਸ਼ਹਿਨਾਜ਼ ਗਿੱਲ ਨੇ ਕੀਤੀ ਮਸਤੀ, ਕਿਊਟ ਅੰਦਾਜ਼ ''ਤੇ ਫਿਦਾ ਹੋਏ ਪ੍ਰਸ਼ੰਸਕ (ਵੀਡੀਓ)

ਮੁੰਬਈ- ਪੰਜਾਬ ਦੀ ਕੈਟਰੀਨਾ ਕੈਫ ਭਾਵ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਜਦੋਂ ਸ਼ਹਿਨਾਜ਼ 'ਬਿਗ ਬੌਸ 13' 'ਚ ਆਈ ਸੀ ਉਦੋਂ ਉਨ੍ਹਾਂ ਦੀ ਪਛਾਣ ਸਿਰਫ ਪੰਜਾਬ ਤੱਕ ਸੀਮਿਤ ਸੀ ਪਰ ਹੁਣ ਉਹ ਬਾਲੀਵੁੱਡ 'ਚ ਕਦਮ ਰੱਖਣ ਲਈ ਤਿਆਰ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਹਰ ਨਵੀਂ ਤਸਵੀਰ ਅਤੇ ਵੀਡੀਓਜ਼ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ।

PunjabKesari
ਇਸ ਸਮੇਂ ਸ਼ਹਿਨਾਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਵੀਡੀਓ 'ਚ ਸ਼ਹਿਨਾਜ਼ ਦਾ ਪਹਿਲਾਂ ਵਾਲਾ ਚੁਲਬੁਲਾ ਅੰਦਾਜ਼ ਦੇਖਣ ਨੂੰ ਮਿਲਿਆ। ਸਾਹਮਣੇ ਆਈ ਵੀਡੀਓ 'ਚ ਉਹ ਸਮੁੰਦਰ ਕਿਨਾਰੇ ਸਮਤੀ ਕਰਦੀ ਨਜ਼ਰ ਆ ਰਹੀ ਹੈ।

PunjabKesari
ਉਹ ਰੇਤ 'ਚ ਨੰਗੇ ਪੈਰ ਖੜ੍ਹੀ ਅਤੇ ਖੁਸ਼ੀ ਨਾਲ ਉਛਲਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਉਹ ਕੈਮਰੇ ਦੇ ਨਾਲ ਗੱਲ ਕਰਦੀ ਨਜ਼ਰ ਆ ਰਹੀ ਰਹੀ ਹੈ। ਸ਼ਹਿਨਾਜ਼ ਕਹਿੰਦੀ ਹੈ ਕਿ ਸੁਣਿਆ ਸੀ ਚੰਦ ਦੇ ਖਿਚਾਅ ਦੇ ਕਾਰਨ ਪਾਣੀ ਦਾ ਤੇਜ਼ ਬਹਾਅ ਆਉਂਦਾ ਹੈ ਪਰ ਸਮੁੰਦਰ ਦਾ ਪਾਣੀ ਅਜੇ ਵੀ ਉਸ ਦੇ ਵੱਲ ਆ ਰਿਹਾ ਹੈ।

PunjabKesari
ਆਪਣੀ ਵੀਡੀਓ ਦੇ ਨਾਲ ਸ਼ਹਿਨਾਜ਼ ਨੇ ਲਿਖਿਆ-ਚੰਨ ਪਾਣੀ ਨੂੰ ਅਟ੍ਰੈਕਟ ਕਰਦਾ ਹੈ ਪਰ ਹੁਣ ਦੇਖੋ...ਸ਼ਹਿਨਾਜ਼ ਪਾਣੀ ਅਟ੍ਰੈਕਟ ਕਰਦੀ ਹੈ!! # ਸ਼ਹਿਨਾਜ਼ਗਿੱਲ।


ਕੰਮਕਾਰ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਹੈ। ਸ਼ਹਿਨਾਜ਼ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰੇਗੀ। ਇਸ ਫਿਲਮ 'ਚ ਸ਼ਹਿਨਾਜ਼ ਗਿੱਲ, ਸਲਮਾਨ ਖਾਨ, ਪੂਜਾ ਹੇਗੜੇ ਤੋਂ ਇਲਾਵਾ ਰਾਘਵ ਜੁਆਲ, ਮਾਲਵਿਕਾ ਸ਼ਰਮਾ, ਪਲਕ ਤਿਵਾੜੀ, ਸਿਧਾਰਥ ਨਿਗਮ ਅਤੇ ਜੱਸੀ ਗਿੱਲ ਹੈ।


author

Aarti dhillon

Content Editor

Related News