ਰੇਹੜੀ ’ਤੇ ਸਬਜ਼ੀ ਵੇਚਣ ਵਾਲੇ ਨੇ ਕੀਤੀ ਵਿਅਕਤੀ ਦੀ ਕੁੱਟਮਾਰ

Tuesday, Jun 23, 2026 - 12:42 PM (IST)

ਰੇਹੜੀ ’ਤੇ ਸਬਜ਼ੀ ਵੇਚਣ ਵਾਲੇ ਨੇ ਕੀਤੀ ਵਿਅਕਤੀ ਦੀ ਕੁੱਟਮਾਰ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਕਰਮੂੰਵਾਲਾ ਵਿਖੇ ਇਕ ਰੇਹੜੀ ’ਤੇ ਸਬਜ਼ੀ ਵੇਚਣ ਵਾਲੇ ਨੇ ਇਕ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ 'ਚ ਉਸ ਖ਼ਿਲਾਫ਼ ਥਾਣਾ ਕੁੱਲਗੜ੍ਹੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਦੇਵ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਕਰਮੂੰਵਾਲਾ, ਹਾਲ ਮਕਾਨ ਨੰਬਰ 56 ਗਲੀ ਨੰਬਰ 02 ਨਿਊ ਡਿਫੈਂਸ ਕਾਲੋਨੀ ਸਤੀਏ ਵਾਲਾ ਨੇ ਦੱਸਿਆ ਕਿ ਮਿਤੀ 19 ਜੂਨ 2026 ਨੂੰ ਉਸ ਦਾ ਜੀਜਾ ਸੁਖਵਿੰਦਰ ਸਿੰਘ ਸਾਨੂੰ ਮਿਲਣ ਲਈ ਘਰ ਆਇਆ ਸੀ, ਜੋ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਸਤੀ ਨਿਜ਼ਾਮਦੀਨ ਵਾਲੀ ਦੀ ਸਬਜ਼ੀ ਦੀ ਰੇਹੜੀ ਰਾਤ ਦੇ ਟਾਇਮ ਸਾਡੀ ਕਾਲੌਨੀ ਨਿਊ ਡਿਫੈਂਸ ਵਿਚ ਸਬਜ਼ੀ ਵੇਚਣ ਆਉਂਦਾ ਹੈ ਤੇ ਉਸ ਨੂੰ ਕਿਹਾ ਸੀ ਕਿ ਉਹ ਟਾਇਮ ਲਾਲ ਸਬਜ਼ੀ ਵੇਚਣ ਆਇਆ ਕਰ।

ਸੁਖਦੇਵ ਸਿੰਘ ਨੇ ਦੱਸਿਆ ਕਿ ਉਸੇ ਦਿਨ ਵੀ ਗੁਰਵਿੰਦਰ ਸਿੰਘ ਰਾਤ 8 ਵਜੇ ਸਬਜ਼ੀ ਵੇਚਣ ਵਾਸਤੇ ਆਇਆ, ਜਿਸ ਨੇ ਉਸ ਨੂੰ ਅਵਾਜ਼ ਮਾਰੀ ਤਾਂ ਗੁਰਵਿੰਦਰ ਸਿੰਘ ਨੇ ਆਪਣੀ ਰੇਹੜੀ ਵਿਚੋਂ ਡਾਂਗ ਕੱਢ ਕੇ ਗੁੱਸੇ ਨਾਲ ਉਸ ’ਤੇ ਡਾਂਗਾ ਕਰਨ ਲੱਗਾ, ਜਿਸ 'ਤੇ ਮਾਰਤਾ-ਮਾਰਤਾ ਦਾ ਰੌਲਾ ਪਾਇਆ ਤਾਂ ਗੁਰਵਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਗੁਰਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News