ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਬਣੇਗੀ ਹੋਸਟ, ਅਦਾਕਾਰ ਨੇ ‘ਡ੍ਰੀਮ ਹੋਮ ਵਿਦ ਗੌਰੀ ਖ਼ਾਨ’ ਦਾ ਪ੍ਰੋਮੋ ਕੀਤਾ ਸਾਂਝਾ

09/15/2022 11:25:47 AM

ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਖੂਬਸੂਰਤ ਪਤਨੀ ਗੌਰੀ ਖ਼ਾਨ ਦਾ ਇਕ ਵੱਖਰਾ ਅੰਦਾਜ਼ ਹੈ। ਸ਼ਾਹਰੁਖ ਖ਼ਾਨ ਦੀ ਪਤਨੀ ਇੰਟੀਰੀਅਰ ਡਿਜ਼ਾਈਨਿੰਗ ਦੇ ਖ਼ੇਤਰ ’ਚ ਸ਼ਾਨਦਾਰ ਕੰਮ ਕਰਦੀ ਹੈ। ਗੋਰੀ ਨੂੰ ਨਾ ਸਿਰਫ਼ ਵਧੀਆ ਇੰਟੀਰੀਅਰ ਡਿਜ਼ਾਈਨਰ ਵਜੋਂ ਜਾਣਿਆ ਜਾਂਦਾ ਹੈ, ਹੁਣ ਉਹ ਹੋਸਟਿੰਗ ਦੀ ਦੁਨੀਆ ’ਚ ਵੀ ਕਦਮ ਰੱਖਣ ਜਾ ਰਹੀ ਹੈ। ਇਹ ਬਿਲਕੁਲ ਸੱਚ ਹੈ ਅਤੇ ਇਸ ਦਾ ਖ਼ੁਲਾਸਾ ਖੁਦ ਸ਼ਾਹਰੁਖ ਖ਼ਾਨ ਨੇ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਿਨੇਮਾ ਹਾਲ 'ਚ ਸਿਰਫ਼ 75 ਰੁ.’ਚ ਵੇਖੋ ਕੋਈ ਵੀ ਫ਼ਿਲਮ, ਜਾਣੋ ਕਦੋਂ

ਗੌਰੀ ਖ਼ਾਨ ਲਗਭਗ 15 ਸਾਲਾਂ ਤੋਂ ਇੰਟੀਰੀਅਰ ਡਿਜ਼ਾਈਨਿੰਗ ਕਰ ਰਹੀ ਹੈ। ਹੁਣ ਉਹ ਜਲਦੀ ਹੀ ਇਸ ’ਤੇ ਆਧਾਰਿਤ ਸ਼ੋਅ ਲੈ ਕੇ ਆ ਰਹੀ ਹੈ ਅਤੇ ਇਸ ਨੂੰ ਉਹ ਖੁਦ ਹੋਸਟ ਕਰੇਗੀ। ਸ਼ੋਅ ਦਾ ਨਾਂ ‘ਡ੍ਰੀਮ ਹੋਮ ਵਿਦ ਗੌਰੀ ਖ਼ਾਨ’ ਹੋਵੇਗਾ।

PunjabKesari

ਸ਼ਾਹਰੁਖ ਨੇ ਪਤਨੀ ਗੌਰੀ ਦੇ ਇਸ ਸ਼ੋਅ ਦਾ ਪ੍ਰੋਮੋ ਸਾਂਝਾ ਕੀਤਾ ਹੈ। ਪ੍ਰੋਮੋ ਸਾਂਝਾ ਕਰਦਿਆਂ ਸ਼ਾਹਰੁਖ ਨੇ ਲਿਖਿਆ ਕਿ ‘‘ਤੁਹਾਡੇ ਮੇਜ਼ਬਾਨ ਨੂੰ ਦੇਖਣ ਦੀ ਉਡੀਕ ਕਰ ਰਿਹਾ ਹਾਂ, ‘ਡ੍ਰੀਮ ਹੋਮ ਵਿਦ ਗੌਰੀ ਖ਼ਾਨ’,16 ਸਤੰਬਰ 2022 ਤੋਂ  ਮਰਚੀ ਪਲੱਸ ਐਪ ਅਤੇ ਯੂਟਿਊਬ ਚੈਨਲ ’ਤੇ ਜਲਦੀ ਆ ਰਿਹਾ ਹੈ।’

 
 
 
 
 
 
 
 
 
 
 
 
 
 
 

A post shared by Shah Rukh Khan (@iamsrk)

 

ਸ਼ੋਅ ’ਚ ਸ਼ਾਹਰੁਖ ਅਤੇ ਗੌਰੀ ਦੇ ਕਰੀਬੀ ਦੋਸਤ ਅਤੇ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਨਜ਼ਰ ਆਉਣਗੀਆਂ। ਇਸ ’ਚ ਕੈਟਰੀਨਾ ਕੈਫ਼, ਫ਼ਰਾਹ ਖ਼ਾਨ, ਕਬੀਰ ਖ਼ਾਨ, ਮਲਾਇਕਾ ਅਰੋੜਾ ਆਦਿ ਨਾਮ ਸ਼ਾਮਲ ਹਨ। ਇਹ ਸਭ ਗੌਰੀ ਨੂੰ ਦੱਸੇਗਾ ਕਿ ਉਹ ਆਪਣੇ ਘਰ ਨੂੰ ਕਿਵੇਂ ਡਿਜ਼ਾਈਨ ਕਰਨਾ ਚਾਹੁੰਦੇ ਹਨ ਅਤੇ ਗੌਰੀ ਉਨ੍ਹਾਂ ਦੀ ਮੰਗ ਅਨੁਸਾਰ ਘਰ ਨੂੰ ਡਿਜ਼ਾਈਨ ਕਰੇਗੀ।

PunjabKesari

ਇਹ ਵੀ ਪੜ੍ਹੋ : ਬਿਜ਼ੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਡੇਟ ’ਤੇ ਨਿਕਲੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਕੂਲ ਮੂਡ ’ਚ ਆਏ ਨਜ਼ਰ

ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨਾਲ ‘ਪਠਾਨ’, ਨਯਨਤਾਰਾ ਨਾਲ ‘ਜਵਾਨ’ ਨਜ਼ਰ ਆਉਣਗੇ। ਇਹ ਫ਼ਿਲਮਾਂ 2023 ’ਚ ਰਿਲੀਜ਼ ਹੋਣ ਵਾਲੀਆਂ ਹਨ।

PunjabKesari


Shivani Bassan

Content Editor

Related News