ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਇੰਨੀ ਮਹਿੰਗੀ ਜੀਨ, ਕੀਮਤ ਕਰ ਦੇਵੇਗੀ ਹੈਰਾਨ

Thursday, Sep 30, 2021 - 11:52 AM (IST)

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਇੰਨੀ ਮਹਿੰਗੀ ਜੀਨ, ਕੀਮਤ ਕਰ ਦੇਵੇਗੀ ਹੈਰਾਨ

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਅਤੇ ਕਦੀ ਕੋਈ ਪੋਸਟ ਵੀ ਨਹੀਂ ਕਰਦੀ ਹੈ। ਬੱਚਿਆਂ ਨਾਲ ਆਊਟਿੰਗ ਜਾਂ ਉਨ੍ਹਾਂ ਦੇ ਬਰਥਡੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇਸ ਵਾਰ ਗੌਰੀ ਖਾਨ ਨੇ ਖੁਦ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਗੌਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਹੀ ਹੈ। ਨਾਲ ਹੀ ਉਨ੍ਹਾਂ ਦੇ ਡੈਸਿੰਗ ਅਤੇ ਸਟਾਈਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

PunjabKesari
ਵਾਇਰਲ ਹੋ ਰਹੀ ਹੈ ਗੌਰੀ ਦੀ ਇਕ ਲੁੱਕ
ਇਕ ਸੈਲੀਬ੍ਰਿਟੀ ਪਤਨੀ ਅਤੇ ਪ੍ਰਸਿੱਧ ਇੰਟੀਰੀਅਰ ਡਿਜ਼ਾਈਨਰ ਗੌਰੀ ਨੂੰ ਆਪਣੀ ਅਪਲੋਡ ਤਸਵੀਰ ਨਾਲ ਨਵੇਂ iPhone13 ਪ੍ਰੋ ਮੈਕਸ ਦਾ ਪ੍ਰਚਾਰ ਕਰਦੇ ਹੋਏ ਦੇਖਿਆ ਗਿਆ। ਤਸਵੀਰ 'ਚ ਉਹ ਆਪਣੇ ਚਾਰੇ ਪਾਸੇ ਵੱਡੇ-ਵੱਡੇ ਪੌਦਿਆਂ ਨਾਲ ਇਕ ਲਕੜੀ ਦੇ ਬੈਂਚ ਸਾਹਮਣੇ ਬੈਠੀ ਹੋਈ ਦਿਖਾਈ ਦਿੱਤੀ। ਗੌਰੀ ਪੋਜ਼ ਦੇਣ ਲਈ ਇਕ ਹੱਥ ਪੈਨ ਫੜੇ ਆਪਣੇ ਵਰਕ ਪੈਡ ਵੱਲ ਦੇਖ ਰਹੀ ਹੈ। ਤਸਵੀਰ 'ਚ ਇਸ ਸਟਾਈਲ ਦਿਵਾ ਨੇ ਇਕ ਓਵਰਸਾਈਜਡ ਬਲੈਕ ਸ਼ਰਟ ਪਹਿਨੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਉਨ੍ਹਾਂ ਨੇ ਡਿਜ਼ਾਈਨਰ ਸਟੇਲਾ ਮੈਕਕਾਰਟਨੀ ਦੀ ਫੇਡਿਡ ਡੇਨਿਮ ਜੀਨ ਨਾਲ ਪੇਅਰ ਕੀਤਾ ਹੈ।

Gauri Khan's Work From Home Look In Stella MacCartney Jeans Worth Rs 57k  Proves Age Is Just A Number
ਪਹਿਨੀ ਹੋਈ ਜੀਨ ਦੀ ਕੀਮਤ
ਲੁੱਕ ਨੂੰ ਰਾਊਂਡ ਆਫ ਕਰਨ ਲਈ ਉਨ੍ਹਾਂ ਨੇ ਟੈਨ ਤੇ ਬਲੈਕ ਵੇਜੇਜ ਅਤੇ ਵੱਡੇ ਸਨਗਲਾਸੈਸ ਨਾਲ ਵੱਡੇ ਕਰੀਨੇ ਨਾਲ ਬਨ ਬੰਨ੍ਹਿਆ ਹੋਇਆ ਹੈ। ਇੰਟਰਨੈੱਟ 'ਤੇ ਸਰਚ ਕਰਨ ਤੋਂ ਪਤਾ ਲੱਗਦਾ ਹੈ ਕਿ ਗੌਰੀ ਦੀ ਜੀਨ ਦੀ ਕੀਮਤ ਲਗਪਗ 57,000 ਰੁਪਏ ਹੈ। Farfetch ਮੁਤਾਬਕ ਤੁਸੀਂ 819 ਡਾਲਰ 'ਚ ਇਹ ਜੀਨ ਘਰ ਲਿਜਾ ਸਕਦੇ ਹੋ। ਦੂਜੇ ਪਾਸੇ ਗੌਰੀ ਖਾਨ ਦੀ ਇਸ ਤਸਵੀਰ 'ਤੇ ਉਨ੍ਹਾਂ ਦੀ ਦੋਸਤ ਮਹੀਪ ਕਪੂਰ ਅਤੇ ਫਿਲਮ ਨਿਰਮਾਤਾ ਜੋਆ ਅਖਤਰ ਨੇ ਵੀ ਰਿਐਕਸ਼ਨ ਦਿੱਤਾ ਹੈ।


author

Aarti dhillon

Content Editor

Related News