ਜਾਪਾਨ ''ਚ ਦਿਖੀ ''ਜਵਾਨ'' ਦੀ ਧੂਮ, ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Sunday, Dec 01, 2024 - 04:05 PM (IST)

ਜਾਪਾਨ ''ਚ ਦਿਖੀ ''ਜਵਾਨ'' ਦੀ ਧੂਮ, ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ (ਭਾਸ਼ਾ)- ਅਭਿਨੇਤਾ ਸ਼ਾਹਰੁਖ ਖਾਨ ਨੇ ਐਤਵਾਰ ਨੂੰ ਫਿਲਮ 'ਜਵਾਨ' ਦੇਖਣ ਲਈ ਜਾਪਾਨ ਵਿਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਹ ਫਿਲਮ 29 ਨਵੰਬਰ ਨੂੰ ਟਾਪੂ ਦੇਸ਼ ਵਿੱਚ ਰਿਲੀਜ਼ ਹੋਈ ਸੀ। ਐਟਲੀ ਦੁਆਰਾ ਨਿਰਦੇਸ਼ਤ ਥ੍ਰਿਲਰ ਫਿਲਮ ਸਤੰਬਰ 2023 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੇ ਵਿਸ਼ਵਵਿਆਪੀ ਬਾਕਸ ਆਫਿਸ 'ਤੇ 1,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

ਇਹ ਵੀ ਪੜ੍ਹੋ: ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ; ਤਸਵੀਰ ਸਾਂਝੀ ਕਰ ਲਿਖਿਆ, 'ਮੇਰੀ ਪਿਆਰੀ ਗੁੱਡੀ'

PunjabKesari

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ਾਹਰੁਖ ਦੇ ਪ੍ਰਸ਼ੰਸਕਾਂ ਦੇ ਇਕ ਪੇਜ 'ਤੇ ਜਾਪਾਨ ਦੇ ਇਕ ਸਿਨੇਮਾ ਹਾਲ 'ਚ ਪ੍ਰਦਰਸ਼ਿਤ ਇਸ ਫਿਲਮ ਦੇ ਪੋਸਟਰ ਦੀ ਵੀਡੀਓ ਸ਼ੇਅਰ ਕੀਤੀ ਗਈ, ਜਿਸ ਦੇ ਜਵਾਬ 'ਚ ਅਦਾਕਾਰ ਨੇ ਕਿਹਾ, "ਜਪਾਨ ਵਿੱਚ 'ਜਵਾਨ' ਨੂੰ ਮਿਲ ਰਹੇ ਪਿਆਰ ਬਾਰੇ ਪੜ੍ਹ ਰਿਹਾ ਹਾਂ...ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਸ਼ਾਨਦਾਰ ਦੇਸ਼ ਵਿੱਚ ਇਸ ਫਿਲਮ ਦਾ ਆਨੰਦ ਮਾਣੋਗੇ।" ਸ਼ਾਹਰੁਖ ਨੇ ਪੋਸਟ 'ਚ ਲਿਖਿਆ, "ਅਸੀਂ ਇਸਨੂੰ ਭਾਰਤ ਤੋਂ ਦੁਨੀਆ ਤੱਕ ਪਹੁੰਚਾਇਆ... ਅਤੇ ਅਸੀਂ ਖੁਸ਼ ਹਾਂ ਕਿ ਇਸ ਦਾ ਹਰ ਜਗ੍ਹਾ ਆਨੰਦ ਲਿਆ ਜਾ ਰਿਹਾ ਹੈ। ਜਪਾਨ ਵਿੱਚ ਇਸ ਨੂੰ ਦੇਖਣ ਵਾਲੇ ਸਾਰੇ ਲੋਕਾਂ ਨੂੰ ਮੇਰਾ ਪਿਆਰ ਅਤੇ ਧੰਨਵਾਦ।"

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News