ਸ਼ਾਹਰੁਖ ਖ਼ਾਨ ‘ਪਠਾਨ’ ਲਈ ਆਪਣੇ ਸਰੀਰ ਨੂੰ ਬ੍ਰੇਕਿੰਗ ਪੁਆਇੰਟ ’ਤੇ ਲੈ ਗਏ : ਸਿਧਾਰਥ ਆਨੰਦ

Sunday, Nov 06, 2022 - 10:46 AM (IST)

ਸ਼ਾਹਰੁਖ ਖ਼ਾਨ ‘ਪਠਾਨ’ ਲਈ ਆਪਣੇ ਸਰੀਰ ਨੂੰ ਬ੍ਰੇਕਿੰਗ ਪੁਆਇੰਟ ’ਤੇ ਲੈ ਗਏ : ਸਿਧਾਰਥ ਆਨੰਦ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਸਟਾਰਰ ਫ਼ਿਲਮ ‘ਪਠਾਨ’ ਦੇ ਟੀਜ਼ਰ ਨੇ ਇੰਟਰਨੈੱਟ ’ਤੇ ਧੂਮ ਮਚਾ ਦਿੱਤੀ ਹੈ। ਕਿੰਗ ਸ਼ਾਹਰੁਖ ਦੀ ਚਾਰ ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਲਈ ਪ੍ਰਸ਼ੰਸਕਾਂ ਤੇ ਦਰਸ਼ਕਾਂ ਨੇ ਖ਼ੁਸ਼ੀ ਜਤਾਈ ਹੈ।

ਸਿਧਾਰਥ ਆਨੰਦ ਵਲੋਂ ਨਿਰਦੇਸ਼ਤ ਯਸ਼ਰਾਜ ਫ਼ਿਲਮਜ਼ ਦੇ ਐਕਸ਼ਨ ਪ੍ਰਦਰਸ਼ਨ ’ਚ ਸ਼ਾਹਰੁਖ ਦੇ ਬਿਲਕੁਲ ਨਵੇਂ ਐਕਸ਼ਨ ਅੰਦਾਜ਼ ਨੇ ਲੋਕਾਂ ਨੂੰ ਮੰਤਰਮੁਗਧ ਕੀਤਾ ਹੈ। ਸਿਧਾਰਥ ਦਾ ਕਹਿਣਾ ਹੈ ਕਿ ‘ਪਠਾਨ’ ਲਈ ਸ਼ਾਹਰੁਖ ਖ਼ਾਨ ਆਪਣੀ ਬਾਡੀ ਨੂੰ ਬ੍ਰੇਕਿੰਗ ਪੁਆਇੰਟ ’ਤੇ ਲੈ ਗਏ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

‘ਪਠਾਨ’ ਦੇ ਟੀਜ਼ਰ ਲਈ ਉਨ੍ਹਾਂ ਨੂੰ ਜੋ ਪਿਆਰ ਮਿਲ ਰਿਹਾ ਹੈ, ਉਹ ਇਸ ਸਭ ਦੇ ਹੱਕਦਾਰ ਹਨ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸ਼ਾਹਰੁਖ ਨੂੰ ‘ਪਠਾਨ’ ਦੇ ਸੈੱਟ ’ਤੇ ਮਿਲਿਆ ਸੀ ਤਾਂ ਅਸੀਂ ਇਸ ਬਾਰੇ ਗੱਲ ਕੀਤੀ ਸੀ ਕਿ ਇਹ ਉਨ੍ਹਾਂ ਲਈ ਸਰੀਰਕ ਤੌਰ ’ਤੇ ਕਿੰਨਾ ਮੁਸ਼ਕਿਲ ਹੋਵੇਗਾ ਤੇ ਉਹ ਸ਼ੁਰੂ ਤੋਂ ਹੀ ਇਕ ਖੇਡ ਸੀ, ਜੋ ਸਕ੍ਰੀਨ ’ਤੇ ਦਿਖਾਈ ਦਿੰਦਾ ਹੈ।

ਦੱਸ ਦੇਈਏ ਕਿ ‘ਪਠਾਨ’ ਦੁਨੀਆ ਭਰ ’ਚ 25 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਪਠਾਨ’ ਯਸ਼ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ਨਵੀਂ ਸ਼ੁਰੂਆਤ ਦੱਸੀ ਜਾ ਰਹੀ ਹੈ, ਜਿਸ ਦਾ ਕਨੈਕਸ਼ਨ ਰਿਤਿਕ ਰੌਸ਼ਨ ਦੀ ‘ਵਾਰ’ ਤੇ ਸਲਮਾਨ ਖ਼ਾਨ ਦੀ ‘ਟਾਈਗਰ’ ਨਾਲ ਦੱਸਿਆ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News