ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ

Tuesday, Sep 20, 2022 - 06:25 PM (IST)

ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ

ਬਾਲੀਵੁੱਡ ਡੈਸਕ- ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ ਇੰਨੀ ਦਿਨੀਂ ਸੁਰਖੀਆਂ ’ਤੇ ਹੈ। ਜੋੜਾ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਹਾਲਾਂਕਿ ਦੋ ਸਾਲਾਂ ਤੋਂ ਮਹਾਮਾਰੀ ਕਾਰਨ ਇਹ ਜੋੜਾ ਦੋਸਤਾਂ ਅਤੇ ਪਰਿਵਾਰ ਨਾਲ ਤਿਉਹਾਰ ਨਹੀਂ ਮਨਾ ਸਕਿਆ ਪਰ ਇਸ ਵਾਰ ਸਭ ਕੁਝ ਆਮ ਵਾਂਗ ਹੋਣ ਕਾਰਨ ਗੌਰੀ-ਸ਼ਾਹਰੁਖ ਧੂਮਧਾਮ ਨਾਲ ਦੀਵਾਲੀ ਦਾ ਤਿਉਹਾਰ ਮਣਾਉਣਗੇ। ਦੀਵਾਲੀ ਦਾ ਤਿਉਹਾਰ ਇਸ ਸਾਲ ਅਕਤੂਬਰ ’ਚ ਆਵੇਗਾ । ਜੋੜਾ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਦਾ ਸੋਚ ਰਿਹਾ  ਹੈ। 

PunjabKesari

ਇਹ ਵੀ ਪੜ੍ਹੋ : ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ

ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਗੌਰੀ ਖ਼ਾਨ ਨੇ ਦੱਸਿਆ ਕਿ ਆਉਣ ਵਾਲਾ ਤਿਉਹਾਰਾਂ ਦਾ ਸੀਜ਼ਨ ਉਸਦੇ ਅਤੇ ਉਸਦੇ ਪਰਿਵਾਰ ਲਈ ਕਿਹੋ ਜਿਹਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਤਿਉਹਾਰ ਪਰਿਵਾਰ ਨਾਲ ਰਹਿਣ ਅਤੇ ਜਸ਼ਨ ਮਨਾਉਣ ਲਈ ਹੁੰਦੇ ਹਨ। ਬਹੁਤ ਸਾਰੀਆਂ ਮਠਿਆਈਆਂ ਘਰ ਲਿਆਉਣਾ, ਘਰ ਨੂੰ ਸਜਾਉਣਾ ਬਹੁਤ ਮਜ਼ੇਦਾਰ ਹੈ। ਮੈਂ ਇਸ ਸਭ ਲਈ ਬਹੁਤ ਉਤਸ਼ਾਹਿਤ ਹਾਂ।’

PunjabKesari

ਗੌਰੀ ਤੋਂ ਪੁੱਛਿਆ ਕਿ ਇਸ ਸਾਲ ਮੰਨਤ ਦੀ ਲੁੱਕ ਕਿਸ ਤ੍ਹਰਾਂ ਦਿਖਾਈ ਦੇਵੀਗੀ। ਇਹ ਦੱਸਦੇ ਹੋਏ ਗੌਰੀ ਨੇ ਕਿਹਾ ਕਿ ਉਸ ਨੇ ਅਜੇ ਕੁਝ ਨਹੀਂ ਸੋਚਿਆ ਹੈ, ਪਰ ਹਾਂ ਘਰ ਨੂੰ ਬਹੁਤ ਸਾਰੀਆਂ ਲਾਈਟਾਂ ਨਾਲ ਸਜਾਉਣਾ ਹੈ ਅਤੇ ਉਹ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨੂੰ ਡੇਟ ਕਰ ਰਹੀ ਅਮੀਸ਼ਾ ਪਟੇਲ, ਦੋਵਾਂ ਦੀ ਰੋਮਾਂਟਿਕ ਵੀਡੀਓ ਵਾਇਰਲ

ਤੁਹਾਨੂੰ ਦੱਸ ਦੇਈਏ ਕਿ ਗੌਰੀ ਖ਼ਾਨ ਅਤੇ ਸ਼ਾਹਰੁਖ ਲਈ ਪਿਛਲਾ ਸਾਲ ਕਾਫ਼ੀ ਮੁਸ਼ਕਲ ਰਿਹਾ ਸੀ। ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਦਾ ਨਾਂ ਡਰੱਗਜ਼ ਮਾਮਲੇ ’ਚ ਆਇਆ ਸੀ। ਹਾਲਾਂਕਿ ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਕਲੀਨ ਚਿੱਟ ਮਿਲ ਗਈ ਹੈ, ਜਿਸ ਨਾਲ ਪਰਿਵਾਰ ਨੂੰ ਇਹ ਜਸ਼ਨ ਹੋਰ ਵੀ ਧੂਮਧਾਨ ਮਨਾਇਆ ਜਾਵੇਗਾ। 

PunjabKesari


author

Shivani Bassan

Content Editor

Related News