ਸਿਧਾਰਥ ਆਨੰਦ ਦੀ ਬਰਥਡੇ ਪਾਰਟੀ ''ਤੇ ਰਸੋਈ ਦੇ ਰਸਤੇ ਰਾਹੀਂ ਪਹੁੰਚੇ ਸ਼ਾਹਰੁਖ ਖ਼ਾਨ
Thursday, Aug 01, 2024 - 11:07 AM (IST)
ਮੁੰਬਈ- ਸ਼ਾਹਰੁਖ ਖਾਨ ਨੇ ਬੁੱਧਵਾਰ ਨੂੰ ਮੁੰਬਈ 'ਚ ਆਯੋਜਿਤ ਨਿਰਦੇਸ਼ਕ ਸਿਧਾਰਥ ਆਨੰਦ ਦੇ ਜਨਮਦਿਨ ਦੀ ਪਾਰਟੀ 'ਚ ਸ਼ਿਰਕਤ ਕੀਤੀ। ਕਿੰਗ ਖਾਨ ਨੇ ਆਪਣੀ ਮੈਨੇਜਰ ਪੂਜਾ ਡਡਲਾਨੀ ਦੇ ਨਾਲ ਪਾਪਰਾਜ਼ੀ ਤੋਂ ਬਚਣ ਲਈ ਰਸੋਈ 'ਚੋਂ ਲੰਘਣ ਦਾ ਫੈਸਲਾ ਕੀਤਾ ਪਰ ਰੈਸਟੋਰੈਂਟ ਦੇ ਬਾਹਰ ਪਹਿਲਾਂ ਤੋਂ ਮੌਜੂਦ ਪਾਪਰਾਜ਼ੀ ਦੇ ਕੈਮਰੇ 'ਚ ਅਦਾਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਕੈਦ ਕਰ ਲਈਆਂ।ਸ਼ਾਹਰੁਖ ਸਿਧਾਰਥ ਦੇ ਜਨਮਦਿਨ 'ਤੇ ਕਲਾਸਿਕ ਬਲੈਕ ਟੀ-ਸ਼ਰਟ, ਨੀਲੀ ਜੈਕੇਟ ਅਤੇ ਨੀਲੀ ਜੀਨਸ ਪਹਿਨ ਕੇ ਪਹੁੰਚੇ ਸਨ। ਪੋਨੀ ਟੇਲ ਅਤੇ ਚਸ਼ਮੇ ਪਹਿਨੇ, ਉਹ ਆਪਣੀ ਮੈਨੇਜਰ ਪੂਜਾ ਡਡਲਾਨੀ ਦੇ ਨਾਲ ਇੱਕ ਰੋਲਸ ਰਾਇਸ ਕਾਰ 'ਚ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਨੇ 2023 'ਚ ਲਗਾਤਾਰ ਤਿੰਨ ਹਿੱਟ ਫਿਲਮਾਂ ਪਠਾਨ, ਜਵਾਨ ਅਤੇ ਡਾਂਕੀ ਦੇਣ ਤੋਂ ਬਾਅਦ ਇੱਕ ਛੋਟਾ ਬ੍ਰੇਕ ਲਿਆ ਹੈ। ਉਹ ਜਲਦ ਹੀ 'ਦਿ ਕਿੰਗ' ਨਾਂ ਦੀ ਫਿਲਮ 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਦੇ ਨਾਲ ਅਭਿਸ਼ੇਕ ਬੱਚਨ ਅਤੇ ਸੁਹਾਨਾ ਖਾਨ ਵੀ ਹਨ। ਫਿਲਮ ਦਾ ਨਿਰਦੇਸ਼ਨ ਸੁਜੋਏ ਘੋਸ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿੱਕੀ ਕੌਸ਼ਲ- ਰਸ਼ਮਿਕਾ ਮੰਦਾਨਾ ਨੇ ਕੀਤਾ ਰੈਂਪ ਵਾਕ, ਦੋਵਾਂ ਨੇ ਸ਼ੋਅ ਨੂੰ ਲਗਾਏ ਚਾਰ ਚੰਨ
ਫਿਲਹਾਲ ਇਸ ਫਿਲਮ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।ਸਿਧਾਰਥ ਆਨੰਦ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੇ ਕਰੀਅਰ ਨੂੰ ਲੀਹ 'ਤੇ ਲਿਆਉਣ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਕਿੰਗ ਖਾਨ ਆਪਣੀ ਫਿਲਮ 'ਪਠਾਨ' ਨਾਲ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸ ਆਏ ਹਨ। ਇਸ ਫਿਲਮ ਨੇ ਰਿਲੀਜ਼ ਤੋਂ ਬਾਅਦ ਕਮਾਈ ਦੇ ਕਈ ਰਿਕਾਰਡ ਬਣਾਏ। ਇਹ 500 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫਿਲਮ ਬਣ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8