6 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਸੈਕਟਰ 17’ ਦਾ ਟੀਜ਼ਰ, 15 ਨਵੰਬਰ ਨੂੰ ਹੋ ਰਹੀ ਰਿਲੀਜ਼

Friday, Nov 01, 2024 - 05:03 PM (IST)

6 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਸੈਕਟਰ 17’ ਦਾ ਟੀਜ਼ਰ, 15 ਨਵੰਬਰ ਨੂੰ ਹੋ ਰਹੀ ਰਿਲੀਜ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਸੈਕਟਰ 17’ ਦਾ ਹਾਲ ਹੀ ’ਚ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਦਾ ਟੀਜ਼ਰ ਐਕਸ਼ਨ ਨਾਲ ਭਰਪੂਰ ਹੈ, ਜਿਸ ਨੂੰ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ ਬਿਲਕੁਲ ਵੱਖਰੀ ਲੁੱਕ ’ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਸਾਰਾ ਅਲੀ ਖ਼ਾਨ ਪੰਜਾਬ ਦੇ ਇਸ ਰਾਜਨੇਤਾ ਨੂੰ ਕਰ ਰਹੀ ਡੇਟ! ਤਸਵੀਰਾਂ ਹੋਈਆਂ ਵਾਇਰਲ

ਉਂਝ ਵੀ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਅਦਾਕਾਰੀ ਨਾਲ ਹਰ ਇਕ ਨੂੰ ਦੀਵਾਨਾ ਬਣਾ ਕੇ ਰੱਖਿਆ ਹੋਇਆ ਹੈ। ਪ੍ਰਿੰਸ ਕੰਵਲਜੀਤ ਸਿੰਘ ਦੇ ਆਖਰੀ ਕੁਝ ਪ੍ਰਾਜੈਕਟਸ ਜਿਵੇਂ ‘ਵਾਰਨਿੰਗ 2’ ਤੇ ‘ਅਰਦਾਸ ਸਰਬੱਤ ਦੇ ਭਲੇ ਦੀ’ ’ਚ ਉਨ੍ਹਾਂ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਕੀਤੀ ਗਈ ਸੀ।

ਪ੍ਰਿੰਸ ਕੰਵਲਜੀਤ ਸਿੰਘ ਇਸ ਫ਼ਿਲਮ ’ਚ ਇਕ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ, ਜੋ ਉਨ੍ਹਾਂ ਦੇ ਕਿਰਦਾਰ ਨੂੰ ਇਕ ਗੈਂਗਸਟਰ ਵਾਈਬ ਦੇ ਰਿਹਾ ਹੈ। ਨਾਲ ਹੀ ਉਨ੍ਹਾਂ ਦੀ ਡਾਇਲਾਗ ਡਿਲਿਵਰੀ ਵੀ ਵਧੀਆ ਲੱਗ ਰਹੀ ਹੈ। ਫ਼ਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਵਲੋਂ ਹੀ ਲਿਖੀ ਗਈ ਹੈ, ਜਿਸ ਨੂੰ ਮਨੀਸ਼ ਭੱਟ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਹਰਮਨਦੀਪ ਸੂਦ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਵਿਰਾਟ ਕਪੂਰ ਤੇ ਸੰਦੀਪ ਬਾਂਸਲ ਇਸ ਦੇ ਕੋ-ਪ੍ਰੋਡਿਊਸਰ ਹਨ।

ਇਹ ਖ਼ਬਰ ਵੀ ਪੜ੍ਹੋ - ਸੋਨਮ ਬਾਜਵਾ ਅੱਧੀ ਰਾਤ ਮਿਸਟਰੀ ਮੈਨ ਨਾਲ ਪਹਾੜਾਂ 'ਚ ਆਈ ਨਜ਼ਰ

ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ ਤੋਂ ਇਲਾਵਾ ਯਸ਼ਪਾਲ ਸ਼ਰਮਾ, ਹੌਬੀ ਧਾਲੀਵਾਲ, ਭੂਮਿਕਾ ਸ਼ਰਮਾ, ਵਿਰਾਟ ਕਪੂਰ, ਸੁਖਵਿੰਦਰ ਚਾਹਲ, ਦਿਲਾਵਰ ਸਿੱਧੂ, ਦੀਪ ਮੰਦੀਪ, ਭਾਰਟੀ, ਕਵੀ ਸਿੰਘ, ਰੰਗ ਦੇਵ, ਗੁਰਿੰਦਰ ਮਾਕਨਾ ਤੇ ਸੰਜੂ ਸੋਲੰਕੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੁਨੀਆ ਭਰ ’ਚ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਸੈਕਟਰ 17’ ਦਾ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News