ਸਲਮਾਨ ਨੇ ਮੁੜ ਮਨਾਇਆ ਅਰਪਿਤਾ ਦਾ ਜਨਮਦਿਨ

Monday, Aug 03, 2015 - 06:41 PM (IST)

ਸਲਮਾਨ ਨੇ ਮੁੜ ਮਨਾਇਆ ਅਰਪਿਤਾ ਦਾ ਜਨਮਦਿਨ
ਨਵੀਂ ਦਿੱਲੀ- ਹਾਲ ਹੀ ''ਚ ਖਬਰ ਆਈ ਸੀ ਕਿ ਸਲਮਾਨ ਖਾਨ ਦੀ ਭੈਣ ਅਰਪਿਤਾ ਦੀ ਜਨਮਦਿਨ ਪਾਰਟੀ ''ਚ ਰਾਤ 2 ਬਜੇ ਤਕ ਲਾਊਡਸਪੀਕਰ ਵੱਜਣ ਕਾਰਨ ਪੁਲਸ ਨੇ ਆ ਕੇ ਪਾਰਟੀ ਬੰਦ ਕਰਵਾਈ ਤੇ ਜੁਰਮਾਨਾ ਵੀ ਭਰਨ ਲਈ ਕਿਹਾ ਸੀ। ਇਸ ਪਾਰਟੀ ਤੋਂ ਬਾਅਦ ਅਗਲੀ ਸੇਵਰ ਹ ਸਲਮਾਨ ਨੂੰ ਫਿਲਮ ਪ੍ਰੇਮ ਰਤਨ ਧਨ ਪਾਓ ਦੀ ਸ਼ੂਟਿੰਗ ਲਈ ਰਵਾਨਾ ਹੋਣਾ ਪਿਆ ਤੇ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸਲਮਾਨ ਨੇ ਆਪਣੇ ਕਰਜਤ ਸਥਿਤ ਫਾਰਮ ਹਾਊਸ ''ਤੇ ਅਗਲੇ ਦਿਨ ਵੀ ਇਕ ਛੋਟੀ ਪਾਰਟੀ ਰੱਖੀ, ਜਿਥੇ ਪਰਿਵਾਰ ਦੇ ਲੋਕ ਮੌਜੂਦ ਸਨ।
ਖਬਰਾਂ ਮੁਤਾਬਕ ਸਲਮਾਨ ਖਾਨ ਦੀ ਇਸ ਪਾਰਟੀ ''ਚ ਅਰਪਿਤਾ, ਪਰਿਵਾਰ ਦੇ ਮੈਂਬਰ, ਅਰਮਾਨ ਕੋਹਲੀ ਤੇ ਨੀਲ ਨਿਤਿਨ ਮੁਕੇਸ਼ ਵੀ ਮੌਜੂਦ ਸਨ, ਜਿਹੜੇ ਸਲਮਾਨ ਖਾਨ ਨਾਲ ਫਿਲਮ ਪ੍ਰੇਮ ਰਤਨ ਧਨ ਪਾਓ ''ਚ ਕੰਮ ਵੀ ਕਰ ਰਹੇ ਹਨ। ਪਾਰਟੀ ''ਚ ਘਰ ਦਾ ਬਣਿਆ ਖਾਣਾ ਹੀ ਪਰੋਸਿਆ ਗਿਆ। ਸਲਮਾਨ ਨੇ ਆਪਣੇ ਕੋ-ਸਟਾਰ ਨਵਾਜ਼ੂਦੀਨ ਸਿੱਦਿਕੀ ਨੂੰ ਵੀ ਸੱਦਾ ਭੇਜਿਆ ਸੀ ਪਰ ਆਪਣੀ ਫਿਲਮ ''ਮਾਂਝੀ'' ਦੀ ਪ੍ਰਮੋਸ਼ਨ ਲਈ ਨਵਾਜ਼ੂਦੀਨ ਨਾਗਪੁਰ ਗਏ ਹੋਏ ਸਨ ਤੇ ਇਸ ਪਾਰਟੀ ''ਚ ਸ਼ਾਮਲ ਨਹੀਂ ਹੋ ਸਕੇ।

Related News