ਸਾਹਨੀ ਨੇ ਚੁੱਕਿਆ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਮੁੜ ਵਸੇਬੇ ਦਾ ਮੁੱਦਾ

Tuesday, Dec 09, 2025 - 12:25 PM (IST)

ਸਾਹਨੀ ਨੇ ਚੁੱਕਿਆ  ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਮੁੜ ਵਸੇਬੇ ਦਾ ਮੁੱਦਾ

ਚੰਡੀਗੜ੍ਹ (ਅੰਕੁਰ): ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਸ਼ਰਨਾਰਥੀਆਂ ਵਜੋਂ ਉੱਜੜ ਕੇ ਆਏ ਸਿੱਖ ਪਰਿਵਾਰਾਂ ਅਤੇ 1984 ਦੀ ਨਸਲਕੁਸ਼ੀ ਕਾਰਨ ਵਿਸਥਾਪਿਤ ਹੋਏ ਸਿੱਖਾਂ ਲਈ ਮੁੜ ਵਸੇਬੇ ਦਾ ਮੁੱਦਾ ਸੰਸਦ ’ਚ ਚੁੱਕਿਆ।

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਚੰਬਾ ਤੋਂ ਉੱਜੜੇ ਪਰਿਵਾਰਾਂ ਲਈ 2015 ਦੇ ਪੈਕੇਜ ਵਾਂਗ ਇਕ ਵਿਆਪਕ ਅਤੇ ਸਮਰਪਿਤ ਯੋਜਨਾ ਤੁਰੰਤ ਪੇਸ਼ ਕਰੇ, ਜੋ ਦੇਸ਼ ਭਰ ਦੇ ਸਾਰੇ ਵਿਸਥਾਪਤ ਸਿੱਖ ਪਰਿਵਾਰਾਂ ਲਈ ਸਥਾਈ ਰਿਹਾਇਸ਼, ਰੋਜ਼ੀ-ਰੋਟੀ ਸਹਾਇਤਾ, ਵਿੱਦਿਅਕ ਸਹਾਇਤਾ ਅਤੇ ਹੁਨਰ ਵਿਕਾਸ ਪ੍ਰਦਾਨ ਕਰੇ , ਜਿਸ ਨਾਲ ਉਨ੍ਹਾਂ ਦਾ ਅਸਲ ਪੁਨਰਵਾਸ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਜੰਮੂ-ਕਸ਼ਮੀਰ ’ਚ ਸਿੱਖਾਂ ਨੂੰ ਘੱਟ ਗਿਣਤੀ ਸਹੂਲਤਾਂ ਪ੍ਰਦਾਨ ਕਰੇ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।


author

Anmol Tagra

Content Editor

Related News