ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟਾਈਟਲ ਦਾ ਕੀਤਾ ਐਲਾਨ (ਵੀਡੀਓ)

Monday, Sep 05, 2022 - 12:59 PM (IST)

ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟਾਈਟਲ ਦਾ ਕੀਤਾ ਐਲਾਨ (ਵੀਡੀਓ)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਉਂਝ ਦੱਸ ਦੇਈਏ ਕਿ ਟਾਈਟਲ ਦਾ ਐਲਾਨ ਸਲਮਾਨ ਖ਼ਾਨ ਨੇ ਇੰਡਸਟਰੀ ’ਚ ਆਪਣੇ 34 ਸਾਲ ਪੂਰੇ ਹੋਣ ਦੌਰਾਨ ਕਰ ਦਿੱਤਾ ਸੀ ਪਰ ਇਸ ਦੀ ਵੀਡੀਓ ਅੱਜ ਰਿਲੀਜ਼ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਤੇ ਜਾ ਰਹੇ ਹਨ ਤੇ ਬੈਕਗਰਾਊਂਡ ’ਚ ਲੋਕੇਸ਼ਨ ਬੇਹੱਦ ਖ਼ੂਬਸੂਰਤ ਹੈ। ਸਲਮਾਨ ਖ਼ਾਨ ਫ਼ਿਲਮ ’ਚ ਲੰਮੇ ਵਾਲਾਂ ਨਾਲ ਨਜ਼ਰ ਆਉਣ ਵਾਲੇ ਹਨ।

ਹੱਥ ’ਚ ਬ੍ਰੇਸਲੇਟ, ਕੰਨਾਂ ’ਚ ਸੋਨੇ ਦੀਆਂ ਵਾਲੀਆਂ ਤੇ ਅੱਖਾਂ ’ਤੇ ਐਨਕਾਂ ਲਗਾਈ ਸਲਮਾਨ ਖ਼ਾਨ ਦਾ ਸਵੈਗ ਦੇਖ ਲੋਕ ਉਤਸ਼ਾਹਿਤ ਹੋ ਰਹੇ ਹਨ। ਫਿਰ ਇਸ ਅਨਾਊਂਸਮੈਂਟ ਵੀਡੀਓ ’ਚ ਸਲਮਾਨ ਖ਼ਾਨ ਦੇ ਜ਼ਬਰਦਸਤ ਮੂਵਜ਼ ਦੇਖਣ ਨੂੰ ਮਿਲ ਰਹੇ ਹਨ।

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਫਰਹਾਦ ਸਾਮਜੀ ਡਾਇਰੈਕਟ ਕਰ ਰਹੇ ਹਨ, ਜੋ ਪਹਿਲਾਂ ‘ਐਂਟਰਟੇਨਮੈਂਟ’, ‘ਹਾਊਸਫੁੱਲ’ 3 ਤੇ 4 ਤੇ ‘ਬੱਚਨ ਪਾਂਡੇ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਫ਼ਿਲਮ ਨੂੰ ਸਲਮਾ ਖ਼ਾਨ ਪ੍ਰੋਡਿਊਸ ਕਰ ਰਹੀ ਹੈ। ਫ਼ਿਲਮ ’ਚ ਸਲਮਾਨ ਖ਼ਾਨ ਨਾਲ ਪੂਜਾ ਹੇਗੜੇ ਵੀ ਨਜ਼ਰ ਆਉਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News