ਸਲਮਾਨ ਖ਼ਾਨ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਅਦਾਕਾਰ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ

Thursday, Nov 19, 2020 - 09:31 AM (IST)

ਸਲਮਾਨ ਖ਼ਾਨ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਅਦਾਕਾਰ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਡਰਾਈਵਰ ਸਮੇਤ 2 ਸਟਾਫ਼ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਲਮਾਨ ਖ਼ਾਨ ਨੇ ਖ਼ੁਦ ਨੂੰ ਆਈਸੋਲੇਟ (ਏਕਾਂਤਵਾਸ) ਕਰ ਲਿਆ ਹੈ। ਸਲਮਾਨ ਖ਼ਾਨ 'ਬਿੱਗ ਬੌਸ 14' ਨੂੰ ਹੋਸਟ ਕਰ ਰਹੇ ਹਨ। ਅਜਿਹੇ 'ਚ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਐਪੀਸੋਡ ਲਈ ਉਹ ਆਪ ਆਉਂਦੇ ਹਨ ਜਾਂ ਫ਼ਿਰ ਨਹੀਂ। ਸਲਮਾਨ ਖ਼ਾਨ ਨੇ ਹਾਲ ਹੀ 'ਚ 'ਰਾਧੇ' ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ। ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰ ਦਿਸ਼ਾ ਪਟਾਨੀ ਨਜ਼ਰ ਆਵੇਗੀ। ਇਸੇ ਦੌਰਾਨ ਸਲਮਾਨ ਖ਼ਾਨ 'ਬਿੱਗ ਬੌਸ 14' ਦੇ ਹੋਸਟ ਦੇ ਰੂਪ 'ਚ ਵੀ ਪਰਤੇ ਹਨ।
ਦੱਸ ਦਈਏ ਕਿ ਕਈ ਬਾਲੀਵੁੱਡ ਸਿਤਾਰਿਆਂ ਨੇ ਪਿਛਲੇ 2-3 ਮਹੀਨਿਆਂ 'ਚ ਕੰਮ ਫ਼ਿਰ ਤੋਂ ਸ਼ੁਰੂ ਕੀਤਾ ਹੈ। ਕੋਰੋਨਾ ਆਫ਼ਤ ਅਤੇ ਤਾਲਾਬੰਦੀ ਕਾਰਨ ਫ਼ਿਲਮਾਂ ਦੀ ਸ਼ੂਟਿੰਗ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਕੋਰੋਨਾ ਦਾ ਡਰ ਹਾਲੇ ਵੀ ਜ਼ਾਰੀ ਹੈ। ਇਹ ਸਿਰਫ਼ ਮਨੋਰੰਜਨ ਜਗਤ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਖ਼ਤਰਾ ਬਣਿਆ ਹੋਇਆ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲੇ 17 ਲੱਖ ਦੇ ਪਾਰ ਹੋ ਚੁੱਕੇ ਹਨ। ਇਥੇ ਕੋਰੋਨਾ ਦੇ 17 ਲੱਖ 57 ਹਜ਼ਾਰ ਤੋਂ ਜ਼ਿਆਦਾ ਕੇਸ ਹਨ ਅਤੇ 46 ਹਜ਼ਾਰ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
 


author

sunita

Content Editor

Related News