ਸਲਮਾਨ ਖ਼ਾਨ ਨੇ ‘ਬਿੱਗ ਬੌਸ 16’ ਲਈ ਵਧਾਈ ਫ਼ੀਸ, ‘KGF2’ ਦੇ ਬਜਟ ਤੋਂ 10 ਗੁਣਾ ਜ਼ਿਆਦਾ ਹੈ ਰਕਮ

08/18/2022 4:05:53 PM

ਬਾਲੀਵੁੱਡ ਡੈਸਕ- ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ 16ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸ਼ੋਅ ਨਾਲ ਜੁੜੀਆਂ ਗੱਲਾਂ ਨੂੰ ਲੈ ਕੇ ਵੀ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲ ਹੀ ’ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਦੀ ਫ਼ੀਸ ਦਾ ਖੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ : ਮਲਾਇਕਾ ਦੇ ਲਾਂਚ ਇਵੈਂਟ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਬੁਆਏਫ੍ਰੈਂਡ ਅਰਜੁਨ ਕਪੂਰ ਦੀ ਡੈਸ਼ਿੰਗ ਲੁੱਕ ਆਈ ਸਾਹਮਣੇ

ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖ਼ਾਨ ‘ਬਿੱਗ ਬੌਸ 16’ ਲਈ ਸਾਲ ਦੀ ਬਲਾਕਬਸਟਰ ਫ਼ਿਲਮ ‘ਕੇ.ਜੀ.ਐੱਫ: ਚੈਪਟਰ 2’ ਦੇ ਬਜਟ ਨਾਲੋਂ ਦਸ ਗੁਣਾ ਫ਼ੀਸ ਲੈ ਰਹੇ ਹਨ। ‘ਬਿੱਗ ਬੌਸ 15’ ਦੌਰਾਨ ਸਾਹਮਣੇ ਆਈ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਲਮਾਨ ਖ਼ਾਨ ਬਿੱਗ ਬੌਸ15ਵੇਂ ਸੀਜ਼ਨ ਲਈ 350 ਕਰੋੜ ਰੁਪਏ ਫ਼ੀਸ ਲਈ ਹੈ। 

ਇਸ ਦੇ ਨਾਲ ਹੀ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਨੇ 16 ਸੀਜ਼ਨ ਲਈ ਆਪਣੀ ਫ਼ੀਸ ਤਿੰਨ ਗੁਣਾ ਵਧਾ ਦਿੱਤੀ ਹੈ। ਇਸ ਦਾ ਮਤਲਬ ਇਹ ਕਿ ਅਦਾਕਾਰ ‘ਬਿੱਗ ਬੌਸ 16’ ਲਈ ਕਰੀਬ 1000 ਕਰੋੜ ਰੁਪਏ ਚਾਰਜ ਕਰ ਰਹੇ ਹਨ।ਯਸ਼ ਅਦਾਕਾਰ ਦੀ ਫ਼ਿਲਮ ‘ਕੇ.ਜੀ.ਐੱਫ: ਚੈਪਟਰ 2’ ਸਾਲ 2022 ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ। ਇਸ ਫ਼ਿਲਮ ਨੇ ਭਾਰਤੀ ਬਾਕਸ ਆਫ਼ਿਸ ’ਤੇ ਲਗਭਗ 1000 ਕਰੋੜ ਰੁਪਏ ਅਤੇ ਵਰਲਡਵਾਈਡ ’ਤੇ 1207 ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ : ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਨਾਈਟ ਆਊਟ, ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪਰਫ਼ੈਕਟ ਕਪਲ ਗੋਲ

ਇਸ ਤਰ੍ਹਾਂ ਸਲਮਾਨ ਖ਼ਾਨ ਸਾਲ ਦੀ ਬਲਾਕਬਸਟਰ ਫ਼ਿਲਮ ਦੇ ਬਜਟ ਤੋਂ 10 ਗੁਣਾ ਜ਼ਿਆਦਾ ਫ਼ੀਸ ਲੈ ਰਹੇ ਹਨ। ਨਵੇਂ ਸੀਜ਼ਨ ਦੇ ਅਕਤੂਬਰ 2022 ’ਚ ਪ੍ਰੀਮੀਅਰ ਹੋਣ ਦੀ ਉਮੀਦ  ਹੈ। ਸ਼ੋਅ ਲਈ ਮੇਕਰਸ ਸਰਗਰਮੀ ਨਾਲ ਪ੍ਰਤੀਯੋਗੀਆਂ ਦੀ ਚੋਣ ਕਰ ਰਹੇ ਹਨ


Shivani Bassan

Content Editor

Related News