ਸਲਮਾਨ ਖ਼ਾਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ 'ਤੇ ਨਿਕਹਤ ਨੂੰ ਦਿੱਤੀ ਵਧਾਈ

05/21/2022 1:16:54 PM

ਮੁੰਬਈ: ਭਾਰਤੀ ਮਹੀਲਾ ਬਾਕਸਰ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਨਿਕਹਤ ਜ਼ਰੀਨ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਬਾਕਸਰ ਦੀ ਇਸ਼ਾ ਹੈ ਕਿ ਉਹ ਇਕ ਵਾਰ ਆਪਣੇ ਫ਼ੇਵਰੇਟ ਅਦਾਕਾਰ ਨਾਲ ਜ਼ਰੂਰ ਮਿਲੇ। 

PunjabKesari

ਇਹ ਵੀ ਪੜ੍ਹੋ: ‘ਡਿਜ਼ਾਈਨਰ’ ਗੀਤ ਦੀ ਸ਼ੂਟਿੰਗ ਦੌਰਾਨ ਦਿਵਿਆ ਖੋਸਲਾ ਕੁਮਾਰ ਨੂੰ ਲੱਗੀਆਂ ਸੱਟਾਂ

ਨਿਕਹਤ ਨੇ ਇਕ ਇੰਚਰਵੀਊ ’ਚ  ਸਲਮਾਨ ਦੇ ਪ੍ਰਤੀ ਆਪਣੀ ਦਿਵਾਨਗੀ ਜ਼ਾਹਿਰ ਵੀ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਆਪ ਗੋਲਡ ਮੈਡਲ ਜਿੱਤਣ ’ਤੇ ਨਿਕਹਤ ਨੂੰ ਵਧਾਈ ਦਿੱਤੀ ਹੈ। ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਨਿਕਹਤ ਨੂੰ ਵਧਾਈ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੀ ਗਾਇਕਾ ਕਨਿਕਾ ਕਪੂਰ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਸਲਮਾਨ ਖਾਨ ਨੇ ਨਿਕਹਤ ਦੀ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਬਾਕਸਰ ਕਹਿ ਰਹੀ ਹੈ ‘ਮੈਂ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੇਰਾ ਸੁਫ਼ਨਾ ਹੈ ਕਿ ਮੈਂ ਓਲੰਪਿਕ ’ਚ ਮੈਡਲ ਜਿੱਤ ਕੇ ਅਤੇ ਸਭ ਤੋਂ ਪਹਿਲਾਂ ਮੁੰਬਈ ਪਹੁੰਚ ਕੇ ਉਨ੍ਹਾਂ ਨਾਲ ਮਿਲਾ। ਵੀਡੀਓ ਸਾਂਝੀ ਕਰਦੇ ਸਲਮਾਨ ਨੇ ਨਿਕਹਤ ਨੂੰ ਵਧਾਈ ਦਿੰਦੇ ਹੋਏ ਲਿਖਿਆ ‘ਵਧਾਈ ਹੋਵੇ ਇਸ ਗੋਲਡ ਮੈਡਲ ਲਈ ਨਿਕਹਤ।

ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਪੁੱਤਰ ਨੂੰ ਗਿਫ਼ਟ ਕੀਤੀ ਸ਼ਾਨਦਾਰ 'ਲੈਂਡ ਰੋਵਰ ਡਿਫੈਂਡਰ' ਕਾਰ, ਨੰਬਰ ਦਾ ਕਰਨ ਨਾਲ ਹੈ ਖ਼ਾਸ ਸਬੰਧ

ਦੱਸ ਦੇਈਏ ਬੀਤੇ ਦਿਨੀਂ 52 ਕਿਲੋਗ੍ਰਾਮ ਕੈਟੇਗਰੀ ’ਚ ਨਿਕਹਤ ਨੇ ਥਾਈਲੈਂਡ ਦੀ ਜਿਟਪੌਂਗ ਜੁਟਾਮਸ ਨੂੰ 5-0 ਤੋਂ ਮਾਤ ਦਿੱਤੀ ਅਤੇ ਇਕ ਇਤਿਹਾਸ ਵੀ ਰਚਿਆ ਹੈ। ਜਿਸ ਦੇ ਬਾਅਦ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਸ਼ੁਭਕਾਮਨਾ ਦਿੱਤੀ।


Anuradha

Content Editor

Related News