''ਬਿੱਗ ਬੌਸ 18'' ਦਾ ਘਰ ਬਣਾ ''ਤਾ ਗੁਫਾ, ਮੁਕਾਬਲੇਬਾਜ਼ਾਂ ਲਈ ਬਣਾਇਆ ਗਿਆ ਮਾਇਆਜਾਲ
Saturday, Oct 05, 2024 - 04:26 PM (IST)
ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 18' ਦੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਲਮਾਨ ਖ਼ਾਨ ਇੱਕ ਵਾਰ ਫਿਰ ਹੋਸਟ ਦੇ ਤੌਰ 'ਤੇ ਧਮਾਕਾ ਕਰਨ ਲਈ ਤਿਆਰ ਹਨ।
ਹਾਲ ਹੀ 'ਚ ਸ਼ੇਅਰ ਕੀਤੇ ਗਏ ਪ੍ਰੋਮੋ ਨੂੰ ਵੀ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸ ਵਾਰ ਸ਼ੋਅ ਦਾ ਵਿਸ਼ਾ ਸਮੇਂ ਦਾ ਤਾਲਮੇਲ ਹੈ। ਸ਼ੋਅ ਦਾ ਪ੍ਰੀਮੀਅਰ 6 ਅਕਤੂਬਰ ਨੂੰ ਹੋਣ ਵਾਲਾ ਹੈ। ਹਾਲ ਹੀ 'ਚ ਬਿੱਗ ਬੌਸ ਦੇ ਘਰ ਦੀਆਂ ਅੰਦਰੂਨੀ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਬਿੱਗ ਬੌਸ 18 ਦਾ ਘਰ ਸ਼ਾਹੀ ਮਹਿਲ ਵਾਂਗ ਲੱਗ ਰਿਹਾ ਹੈ। ਹਰੇਕ ਚੀਜ਼ ਬਹੁਤ ਆਕਰਸ਼ਿਤ ਲੱਗ ਰਹੀ ਹੈ।
45 ਦਿਨ, 200 ਵਰਕਰ ਅਤੇ ਸ਼ਾਨਦਾਰ ਸੈੱਟ
'ਬਿੱਗ ਬੌਸ' ਦਾ ਸੈੱਟ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ ਪਰ ਇਸ ਨੂੰ ਪੂਰਾ ਕਰਨ 'ਚ ਕਰੀਬ 45 ਦਿਨ ਅਤੇ 200 ਵਰਕਰਾਂ ਦਾ ਸਮਾਂ ਲੱਗਾ ਹੈ। ਆਰਟ ਡਾਇਰੈਕਟਰ ਓਮੰਗ ਕੁਮਾਰ ਨੇ ਕਿਹਾ, ''ਸੈੱਟ ਨੂੰ ਬਣਾਉਣ 'ਚ 45 ਦਿਨ ਲੱਗੇ, ਓਟੀਟੀ ਸੀਜ਼ਨ ਖ਼ਤਮ ਹੋਣ ਤੋਂ ਤੁਰੰਤ ਬਾਅਦ ਕੰਮ ਸ਼ੁਰੂ ਹੋ ਗਿਆ।' ਉਸ ਨੇ ਦੱਸਿਆ ਕਿ ਅਜਿਹਾ ਸ਼ਾਨਦਾਰ ਮਾਹੌਲ ਬਣਾਉਣ 'ਚ ਬਹੁਤ ਸਾਰੀਆਂ ਚੁਣੌਤੀਆਂ ਹਨ, ਖਾਸ ਤੌਰ 'ਤੇ ਬਜਟ ਹਮੇਸ਼ਾ ਮੇਰੇ ਹੱਥਾਂ ਵਿੱਚ ਘੱਟ ਜਾਂਦਾ ਹੈ।''
ਸ਼ੋਅ ਕਦੋਂ ਅਤੇ ਕਿੱਥੇ ਹੋਵੇਗਾ ਸਟ੍ਰੀਮ
'ਬਿੱਗ ਬੌਸ 18' ਅਕਤੂਬਰ ਨੂੰ ਰਾਤ 9 ਵਜੇ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਵੇਗਾ ਅਤੇ ਦਰਸ਼ਕ ਇਸ ਨੂੰ ਜੀਓ ਸਿਨੇਮਾ 'ਤੇ ਲਾਈਵ ਸਟ੍ਰੀਮ 'ਤੇ ਦੇਖ ਸਕਦੇ ਹਨ। ਜਿਵੇਂ-ਜਿਵੇਂ 6 ਅਕਤੂਬਰ ਨੇੜੇ ਆ ਰਿਹਾ ਹੈ, ਦਰਸ਼ਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਨਵੇਂ ਮੁਕਾਬਲੇਬਾਜ਼ ਸ਼ੋਅ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸ਼ੋਅ ਹੋਰ ਟਵਿਸਟ ਅਤੇ ਮੋੜਾਂ ਨਾਲ ਭਰਪੂਰ ਹੋਵੇਗਾ।
ਇਹ ਹੈ BB18 ਪ੍ਰਤੀਯੋਗੀਆਂ ਦੀ ਸੰਭਾਵਿਤ ਸੂਚੀ
ਨਿਆ ਸ਼ਰਮਾ, ਹੇਮਲਤਾ ਸ਼ਰਮਾ, ਨਿਆਰਾ ਬੈਨਰਜੀ, ਮੁਸਕਾਨ ਬਾਮਨੇ, ਤਨਜਿੰਦਰ ਪਾਲ ਸਿੰਘ ਬੱਗਾ, ਰਜਤ ਦਲਾਲ, ਚੁਮ ਦਰੰਗ, ਅਤੁਲ ਕਿਸ਼ਨ, ਕਰਨਵੀਰ ਮਹਿਰਾ, ਈਸ਼ਾ ਸਿੰਘ, ਸ਼ਰੁਤਿਕਾ ਰਾਜ ਅਰਜੁਨ, ਗੁਣਰਤਨਾ ਸਦਾਵਰਤੇ, ਅਵਿਨਾਸ਼ ਮਿਸ਼ਾ, ਐਲਿਸ ਕੌਸ਼ਿਕ, ਸਾਰਾ ਅਰਫੀਨ ਖਾਨ।