ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਡਾਕਟਰ ਨੇ ਕੀਤਾ ਖੁਲਾਸਾ

Thursday, Jan 16, 2025 - 02:56 PM (IST)

ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਡਾਕਟਰ ਨੇ ਕੀਤਾ ਖੁਲਾਸਾ

ਐਂਟਰਟੇਨਮੈਂਟ ਡੈਸਕ- ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਰਜਰੀ ਇੱਥੇ ਹੋਈ। ਅਦਾਕਾਰ ਹੁਣ ਖ਼ਤਰੇ ਤੋਂ ਬਾਹਰ ਹੈ। ਡਾਕਟਰ ਨੇ ਸੈਫ ਦੀ ਸਿਹਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਸੈਫ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਮਿਲੇਗੀ?

ਇਹ ਵੀ ਪੜ੍ਹੋ-ਚਾਹਲ ਨਾਲ ਤਲਾਕ ਦੀਆਂ ਅਫਵਾਹਾਂ ਵਿਚਾਲੇ ਪਹਿਲੀ ਵਾਰ ਸਪਾਟ ਹੋਈ ਧਨਸ਼੍ਰੀ ਵਰਮਾ
ਸੈਫ ਅਲੀ ਖਾਨ ਕਿਵੇਂ ਹਨ?
ਲੀਲਾਵਤੀ ਹਸਪਤਾਲ ਵਿੱਚ ਸੈਫ ਦੀ ਸਰਜਰੀ ਕਰਨ ਵਾਲੇ ਡਾਕਟਰਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਅਦਾਕਾਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਡਾਕਟਰ ਨੇ ਕਿਹਾ, “ਸੈਫ ਅਲੀ ਖਾਨ ਨੂੰ ਸਵੇਰੇ 2 ਵਜੇ ਦੇ ਕਰੀਬ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਉਨ੍ਹਾਂ ਦੀ ਗਰਦਨ ਅਤੇ ਹੱਥ 'ਤੇ ਸੱਟਾਂ ਲੱਗੀਆਂ ਸਨ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਫਸਿਆ ਚਾਕੂ ਸਰਜਰੀ ਰਾਹੀਂ ਕੱਢ ਦਿੱਤਾ ਗਿਆ ਹੈ। ਉਹ ਪੂਰੀ ਤਰ੍ਹਾਂ ਸਥਿਰ ਹਨ ਅਤੇ ਠੀਕ ਹੋ ਰਹੇ ਹਨ ਅਤੇ ਖ਼ਤਰੇ ਤੋਂ ਬਾਹਰ ਹਨ।

ਇਹ ਵੀ ਪੜ੍ਹੋ- ਇਸ ਬਾਲੀਵੁੱਡ ਫਿਲਮ ਨੇ ਵੇਚੀਆਂ ਸਨ 30 ਕਰੋੜ ਟਿਕਟਾਂ, 'ਪੁਸ਼ਪਾ 2' ਵੀ ਨਹੀਂ ਤੋੜ ਪਾਈ ਰਿਕਾਰਡ
ਹਸਪਤਾਲ ਤੋਂ ਕਦੋਂ ਛੁੱਟੀ ਮਿਲੇਗੀ?
ਇਸ ਦੌਰਾਨ ਲੀਲਾਵਤੀ ਹਸਪਤਾਲ ਦੇ ਸੀ.ਓ.ਓ., ਡਾ: ਨੀਰਜ ਉੱਤਮਨੀ ਨੇ ਕਿਹਾ ਕਿ ਸੈਫ ਹੁਣ ਪੂਰੀ ਤਰ੍ਹਾਂ ਠੀਕ ਹਨ ਅਤੇ ਉਨ੍ਹਾਂ ਨੂੰ ਇੱਕ ਦਿਨ ਲਈ ਹਸਪਤਾਲ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਨੂੰ ਕੱਲ੍ਹ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੀ ਰਿਕਵਰੀ 100 ਪ੍ਰਤੀਸ਼ਤ ਹੈ। ਡਾਕਟਰ ਨੇ ਇਹ ਵੀ ਦੱਸਿਆ ਕਿ ਸੈਫ ਦੇ ਦੋ ਡੂੰਘੇ ਜ਼ਖ਼ਮ ਸਨ ਅਤੇ ਦੋ ਖਰੋਚ ਵਰਗੇ ਸਨ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋਂ ਢਾਈ ਇੰਚ ਦਾ ਚਾਕੂ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਦਿਲ ਦਾ ਦੌਰਾ ਪੈਣ ਕਾਰਨ ਹੋਇਆ ਮਸ਼ਹੂਰ ਅਦਾਕਾਰ ਦਾ ਦਿਹਾਂਤ
ਸੈਫ਼ ਅਲੀ ਖਾਨ ਨੂੰ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ
ਡਾਕਟਰਾਂ ਨੇ ਇਹ ਵੀ ਦੱਸਿਆ ਹੈ ਕਿ ਸਰਜਰੀ ਤੋਂ ਬਾਅਦ ਅਦਾਕਾਰ ਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਸਿਹਤ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਕੱਲ੍ਹ ਫਿਰ ਲੀਲਾਵਤੀ ਹਸਪਤਾਲ ਵੱਲੋਂ ਅਦਾਕਾਰ ਦੀ ਸਿਹਤ ਸਬੰਧੀ ਇੱਕ ਹੈਲਥ ਬੁਲੇਟਿਨ ਜਾਰੀ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News