ਸਾਹਿਲ ਨੇ ''ਵਾਇਸ ਆਫ਼ ਪੰਜਾਬ ਛੋਟਾ ਚੈਂਪ'' ਦਾ ਖ਼ਿਤਾਬ ਕੀਤਾ ਆਪਣੇ ਨਾਂ

Thursday, Jul 13, 2023 - 10:36 AM (IST)

ਸਾਹਿਲ ਨੇ ''ਵਾਇਸ ਆਫ਼ ਪੰਜਾਬ ਛੋਟਾ ਚੈਂਪ'' ਦਾ ਖ਼ਿਤਾਬ ਕੀਤਾ ਆਪਣੇ ਨਾਂ

ਮਾਨਸਾ (ਸੰਦੀਪ ਮਿੱਤਲ) - ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਮਾਨਸਾ ਦੇ 8ਵੀਂ ਜਮਾਤ ਦੇ ਵਿਦਿਆਰਥੀ ਸਾਹਿਲ ਭਾਰਦਵਾਜ ਨੇ ਵਾਈਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -09 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਦੱਸ ਦਈਏ ਕਿ ਪੀ. ਟੀ. ਸੀ. ਪੰਜਾਬੀ ਵਲੋਂ ਕਰਵਾਏ ਇਸ ਸੰਗੀਤ ਮੁਕਾਬਲੇ ’ਚ ਵੱਡੀ ਗਿਣਤੀ ਚ ਬੱਚਿਆਂ ਨੇ ਭਾਗ ਲਿਆ ਸੀ। ਸਾਹਿਲ ਭਾਰਦਵਾਜ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਚੱਲਦੇ ਆ ਰਹੇ ਗੀਤ ਮੁਕਾਬਲੇ ਨੂੰ ਜਿੱਤਿਆ।

ਇੱਕ ਮਈ ਨੂੰ ਇਸ ਨੇ ਬਠਿੰਡਾ ਵਿਖੇ ਆਡੀਸ਼ਨ ਦਿੱਤਾ ਜਿੱਥੋਂ ਨਿਯੁਕਤ ਹੋ ਕੇ ਇਸ ਨੇ ਮੁਹਾਲੀ ਵਿਖੇ 9 ਮਈ ਨੂੰ ਮੈਗਾ ਆਡੀਸ਼ਨ ਵੀ ਪਾਰ ਕਰ ਲਿਆ। ਇਸ ਤੋਂ ਬਾਅਦ 15 ਮਈ ਤੋਂ 26 ਮਈ ਤੱਕ ਵੱਖ–ਵੱਖ ਪੜਾਅ ਪਾਰ ਕੀਤੇ, ਜਿਸ ਦੌਰਾਨ ਚਾਰ ਵਾਰੀ ਪ੍ਰਫਾਰਮੈਂਸ ਆਫ਼ ਦਾ ਡੇਅ ਹਾਸਿਲ ਕੀਤਾ ਅਤੇ ਆਪਣੀ ਗਾਇਕੀ ਦਾ ਲੋਹਾ ਮਨਵਾਉਂਦਿਆਂ ਪਹਿਲਾ ਸਥਾਨ ਮੱਲ੍ਹਿਆ ਅਤੇ ਚੈਨਲ ਵੱਲੋਂ ਉਸ ਨੂੰ ਟਰਾਫ਼ੀ ਦੇ ਨਾਲ-ਨਾਲ ਇਕ ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਲ ਨੇ ਗ੍ਰੈਂਡ ਫ਼ਿਨਾਲੇ ਜਿੱਤ ਕੇ ਵਿੱਦਿਆ ਮੰਦਰ ਦਾ ਅਤੇ ਮਾਨਸਾ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ।

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

8ਵੀਂ ਜਮਾਤ ’ਚ ਪੜ੍ਹਦੇ ਸਾਹਿਲ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰਿਹਾ । ਸਾਹਿਲ ਦੇ ਮਾਤਾ-ਪਿਤਾ ਜੋ ਕਿ ਸਧਾਰਨ ਪਰਿਵਾਰ ਨਾਲ ਸੰਬੰਧ ਰਖਦੇ ਹਨ । ਉਨ੍ਹਾਂ ਨੂੰ ਆਪਣੇ ਇਕਲੌਤੇ ਪੁੱਤਰ ’ਤੇ ਮਾਣ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ 2 ਬੇਟੀਆਂ ਹਨ ਅਤੇ ਭਰਾ ਨਾਲ ਹੀ 8ਵੀਂ ਜਮਾਤ ’ਚ ਇਸ ਹੀ ਵਿਦਿਆ ਮੰਦਰ ਵਿਚ ਪੜ੍ਹਦੀਆਂ ਹਨ। ਇਹ ਤਿੰਨਾਂ ਦਾ ਜਨਮ ਇਕੱਠਾ ਹੋਇਆ ਸੀ। ਵਿੱਦਿਆ ਮੰਦਰ ਦੀ ਪ੍ਰਾਰਥਨਾ ਸਭਾ ਵਿੱਚ ਪਹੁੰਚਣ ’ਤੇ ਸਾਹਿਲ ਭਾਰਦਵਾਜ ਨੂੰ ਫੁੱਲਾਂ ਦੀਆ ਮਾਲਾ ਪਹਿਨਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿੱਦਿਆ ਮੰਦਰ ਦਾ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਜੀ ਨੇ ਮਾਤਾ–ਪਿਤਾ ਨੂੰ ਵਧਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ‘ਇਹ ਰੋਮਾਂਚ ਦਾ ਸਮਾਂ ਨਹੀਂ ਹੈ...’, ਕੰਗਨਾ ਰਣੌਤ ਨੇ ਪ੍ਰਸ਼ੰਸਕਾਂ ਨੂੰ ਹਿਮਾਚਲ ਨਾ ਜਾਣ ਦੀ ਕੀਤੀ ਅਪੀਲ

ਇਸ ਮੌਕੇ ਮੈਨੇਜਰ ਜਤਿੰਦਰਵੀਰ ਗੁਪਤਾ ਅਤੇ ਡਾ. ਪ੍ਰਮੋਦ ਕੁਮਾਰ ਵੀ ਸ਼ਾਮਿਲ ਰਹੇ। ਆਖ਼ਿਰ ਵਿੱਚ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਸਾਹਿਲ ਭਰਦਵਾਜ ਦੇ ਮਾਤਾ–ਪਿਤਾ ਨੂੰ ਵਧਾਈ ਦਿੱਤੀ ਅਤੇ ਸਾਹਿਲ ਭਰਦਵਾਜ ਨੂੰ ਇਸੇ ਤਰ੍ਹਾਂ ਹੀ ਉੱਚ ਬੁਲੰਦੀਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News