ਕੋਰੋਨਾ ਕਾਰਨ ਰੁਪਿੰਦਰ ਹਾਂਡਾ ਦੇ ਅੰਕਲ ਦੀ ਹੋਈ ਮੌਤ, ਪੋਸਟ ਸਾਂਝੀ ਕਰ ਲੋਕਾਂ ਨੂੰ ਕੀਤੀ ਖ਼ਾਸ ਅਪੀਲ

Monday, May 03, 2021 - 06:45 PM (IST)

ਕੋਰੋਨਾ ਕਾਰਨ ਰੁਪਿੰਦਰ ਹਾਂਡਾ ਦੇ ਅੰਕਲ ਦੀ ਹੋਈ ਮੌਤ, ਪੋਸਟ ਸਾਂਝੀ ਕਰ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਰੁਪਿੰਦਰ ਹਾਂਡਾ ਕਿਸਾਨੀ ਅੰਦੋਲਨ ’ਚ ਵੀ ਵੱਧ-ਚੜ੍ਹ ਕੇ ਹਿੱਸਾ ਪਾ ਰਹੀ ਹੈ। ਉਥੇ ਕੋਰੋਨਾ ਵਾਇਰਸ ਦਾ ਕਹਿਰ ਵੀ ਲਗਾਤਾਰ ਜਾਰੀ ਹੈ ਤੇ ਇਸ ਕਾਰਨ ਰੁਪਿੰਦਰ ਹਾਂਡਾ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।

ਅਸਲ ’ਚ ਰੁਪਿੰਦਰ ਹਾਂਡਾ ਦੇ ਅੰਕਲ ਜੀ ਦੀ ਦੋ ਦਿਨ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਹੈ। ਰੁਪਿੰਦਰ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੱਤਰਕਾਰ ਰਾਜੀਵ ਮਸੰਦ ਦੀ ਹਾਲਤ ਨਾਜ਼ੁਕ, ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੈਂਟੀਲੇਟਰ ’ਤੇ ਕੀਤਾ ਸ਼ਿਫਟ

ਰੁਪਿੰਦਰ ਹਾਂਡਾ ਲਿਖਦੀ ਹੈ, ‘2 ਦਿਨ ਪਹਿਲਾਂ ਮੈਂ ਆਪਣੇ ਅੰਕਲ ਜੀ ਨੂੰ ਕੋਰੋਨਾ ਕਰਕੇ ਗੁਆ ਦਿੱਤਾ। ਕੋਰੋਨਾ ਨੂੰ ਹਲਕੇ ’ਚ ਨਾ ਲਓ। ਪਿਛਲੇ ਸਾਲ ਅਸੀਂ ਮੰਨ ਸਕਦੇ ਸੀ ਕਿ ਕੰਮ ਗੋਲ-ਮੋਲ ਸੀ ਪਰ ਇਸ ਵਾਰ ਕੋਰੋਨਾ ਸਮਾਂ ਨਹੀਂ ਦੇ ਰਿਹਾ ਸਮਝਣ ਦਾ।’

PunjabKesari

ਰੁਪਿੰਦਰ ਨੇ ਅੱਗੇ ਲਿਖਿਆ, ‘ਕਿਰਪਾ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਗਾਈਡਲਾਈਨਜ਼ ਦਾ ਪਾਲਣ ਕਰੋ ਪਰ ਅਸੀਂ ਕਿਸਾਨੀ ਅੰਦੋਲਨ ਨੂੰ ਵੀ ਖ਼ਤਮ ਨਹੀਂ ਹੋਣ ਦੇਣਾ। ਜੋ ਘਰ ਬੈਠੇ ਹਨ, ਉਹ ਧਰਨੇ ਸਬੰਧੀ ਪੋਸਟਾਂ ਜ਼ਰੂਰ ਸਾਂਝੀਆਂ ਕਰਨ।’

ਉਥੇ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਇਕ ਹੋਰ ਪੋਸਟ ਰੁਪਿੰਦਰ ਹਾਂਡਾ ਨੇ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਸੋਸ਼ਲ ਮੀਡੀਆ ਨੂੰ ਕੁਝ ਦਿਨਾਂ ਲਈ ਅਲਵਿਦਾ ਆਖਣ ਦੀ ਗੱਲ ਕੀਤੀ ਹੈ।

ਰੁਪਿੰਦਰ ਨੇ ਲਿਖਿਆ, ‘ਸੋਸ਼ਲ ਮੀਡੀਆ ਨੂੰ ਕੁਝ ਦਿਨਾਂ ਲਈ ਅਲਵਿਦਾ ਆਖ ਰਹੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਨੂੰ ਜ਼ਰੂਰ ਸਮਝੋਗੇ।’

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News