ਰੋਹਿਤ ਸ਼ੈੱਟੀ 18 ਅਕਤੂਬਰ ਨੂੰ ‘ਸਿੰਘਮ’ ਮੁੜ ਤੋਂ ਕਰਨਗੇ ਰਿਲੀਜ਼

Saturday, Oct 12, 2024 - 10:58 AM (IST)

ਰੋਹਿਤ ਸ਼ੈੱਟੀ 18 ਅਕਤੂਬਰ ਨੂੰ ‘ਸਿੰਘਮ’ ਮੁੜ ਤੋਂ ਕਰਨਗੇ ਰਿਲੀਜ਼

ਮੁੰਬਈ (ਬਿਊਰੋ) - ਫਿਲਮ ‘ਸਿੰਘਮ ਅਗੇਨ’ ਦੇ ਸਿਨੇਮਾਘਰਾਂ ’ਚ ਆਉਣ ਤੋਂ ਪਹਿਲਾਂ ਨਿਰਮਾਤਾ ਰੋਹਿਤ ਸ਼ੈੱਟੀ ਨੇ ‘ਸਿੰਘਮ’ ਦੀ ਰਿਲੀਜ਼ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਉਸਦੀ ਬਲਾਕਬਸਟਰ ਫਿਲਮ ‘ਸਿੰਘਮ’ 18 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਵਾਪਸੀ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਫਿਲਮ ‘ਸਿੰਘਮ’ ਨੂੰ ਸਿਨੇਮਾਘਰਾਂ ’ਚ ਮੁੜ ਰਿਲੀਜ਼ ਕਰਨ ਦਾ ਫੈਸਲਾ ਵੱਡੇ ਪਰਦੇ ’ਤੇ ਮਨੋਰੰਜਨ ਦਾ ਅਨੁਭਵ ਕਰਨ ਦੇ ਚਾਹਵਾਨ ਪ੍ਰਸ਼ੰਸਕਾਂ ਦੀ ਭਾਰੀ ਮੰਗ ’ਤੇ ਲਿਆ ਗਿਆ ਹੈ। ਅਜੈ ਦੇਵਗਨ, ਕਾਜਲ ਅਗਰਵਾਲ ਅਤੇ ਪ੍ਰਕਾਸ਼ ਰਾਜ ਦੀ ਦਮਦਾਰ ਅਦਾਕਾਰੀ ਵਾਲੀ ਇਹ ਫਿਲਮ ਇਕ ਵਾਰ ਫਿਰ ਸਿਨੇਮਾਘਰਾਂ ਵਿਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ

ਰੋਹਿਤ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ‘ਸਿੰਘਮ’ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ, ਜਿਸ ’ਚ ਅਜੈ ਦੇਵਗਨ ਸਿੰਘਮ ਦੇ ਪੋਜ਼ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਪੂਰੀ ਤਾਕਤ ਨਾਲ ਦੀਵਾਲੀ ’ਤੇ ਪਹੁੰਚਣ ਤੋਂ ਪਹਿਲਾਂ ਅਨੁਭਵ ਕਰੋ ਕਿ ਇਹ ਸਭ ਦੁਬਾਰਾ ਕਿਵੇਂ ਸ਼ੁਰੂ ਹੋਇਆ। ਦੁਬਾਰਾ ਉਤਸ਼ਾਹ ਨੂੰ ਮਹਿਸੂਸ ਕਰੋ। ‘ਸਿੰਘਮ ਅਗੇਨ’ ਤੋਂ ਪਹਿਲਾਂ ਇਕ ਵਾਰ ਫਿਰ ‘ਸਿੰਘਮ’ ਦਾ ਅਨੁਭਵ ਕਰੋ!”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News