ਰਿਸ਼ਭ ਪੰਤ ਦੀ ਸਿਲਵਰ ਚੇਨ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਗਲੇ ''ਚ, ਵੀਡੀਓ ਵਾਇਰਲ

Tuesday, Oct 25, 2022 - 04:31 PM (IST)

ਰਿਸ਼ਭ ਪੰਤ ਦੀ ਸਿਲਵਰ ਚੇਨ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਗਲੇ ''ਚ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਪਿਛਲੇ ਕਈ ਦਿਨਾਂ ਤੋਂ ਰਿਸ਼ਭ ਪੰਤ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਉਹੀ ਸਿਲਵਰ ਚੇਨ ਪਾਈ ਹੋਈ ਹੈ ਜੋ ਰਿਸ਼ਭ ਪੰਤ ਪਹਿਨਦੇ ਹਨ। ਦਰਅਸਲ, ਇਸ ਸਮੇਂ ਰਿਸ਼ਭ ਪੰਤ ਟੀ-20 ਵਰਲਡ ਖੇਡਣ ਲਈ ਆਸਟ੍ਰੇਲੀਆ 'ਚ ਹਨ। ਇਸ ਦੇ ਨਾਲ ਹੀ ਉਰਵਸ਼ੀ ਰੌਤੇਲਾ ਵੀ ਭਾਰਤ ਦੀ ਟੀਮ ਦਾ ਹਿੱਸਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਨਾਲ ਜੁੜੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Urvashi Rautela (@urvashirautela)

ਦੱਸ ਦੇਈਏ ਕਿ ਉਰਵਸ਼ੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਬ੍ਰਾਂਡ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਉਸ ਨੇ ਆਫ ਸ਼ੋਲਡਰ ਪਰਪਲ ਡਰੈੱਸ ਪਹਿਨੀ ਹੈ। ਨਾਲ ਹੀ, ਉਸ ਨੇ ਇਸ ਪਹਿਰਾਵੇ ਨੂੰ ਚਾਂਦੀ ਅਤੇ ਹੀਰੇ ਦੀਆਂ ਚੇਨਾਂ ਨਾਲ ਪੂਰਾ ਕੀਤਾ ਹੈ। ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਚੇਨ ਉਰਵਸ਼ੀ ਨੂੰ ਰਿਸ਼ਭ ਪੰਤ ਨੇ ਦਿੱਤੀ ਹੈ ਕਿਉਂਕਿ ਕ੍ਰਿਕਟਰ ਵੀ ਅਜਿਹੀ ਚੇਨ ਪਹਿਨਦੇ ਹਨ।

 
 
 
 
 
 
 
 
 
 
 
 
 
 
 
 

A post shared by Urvashi Rautela (@urvashirautela)

ਦੱਸਣਯੋਗ ਹੈ ਕਿ ਸਾਲ 2018 'ਚ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਸਨ ਕਿ ਉਰਵਸ਼ੀ ਅਤੇ ਪੰਤ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦਰਅਸਲ, ਦੋਵਾਂ ਨੂੰ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਅਤੇ ਪਾਰਟੀਆਂ 'ਚ ਕਈ ਵਾਰ ਇਕੱਠੇ ਦੇਖਿਆ ਗਿਆ ਸੀ ਪਰ ਇਸ ਤੋਂ ਬਾਅਦ ਰਿਸ਼ਭ ਪੰਤ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਈਸ਼ਾ ਨੇਗੀ ਨਾਲ ਆਪਣੇ ਰਿਸ਼ਤੇ ਦਾ ਐਲਾਨ ਕਰ ਦਿੱਤਾ। ਇੰਸਟਾਗ੍ਰਾਮ 'ਤੇ ਈਸ਼ਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਕਟਰ ਨੇ ਲਿਖਿਆ, ''ਬੱਸ ਤੈਨੂੰ ਖੁਸ਼ ਕਰਨਾ ਚਾਹੁੰਦਾ ਹਾਂ, ਕਿਉਂਕਿ ਤੂੰ ਮੇਰੀ ਖੁਸ਼ੀ ਦਾ ਕਾਰਨ ਹੈ।''


author

sunita

Content Editor

Related News