NCB ਨੇ ਸ਼ਰੂਤੀ ਮੋਦੀ ਤੋਂ ਪੁੱਛਗਿੱਛ ਵਿਚਾਲੇ ਰੋਕੀ, ਅਚਾਨਕ ਸਾਰਿਆਂ ਨੂੰ ਪੈ ਗਈਆਂ ਭਾਜੜਾਂ
Wednesday, Sep 16, 2020 - 02:05 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਲੱਗੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਟੇਲੈਂਟ ਮੈਨੇਜਰ ਜਯਾ ਸਾਹਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਸ਼ਰੂਤੀ ਮੋਦੀ ਪੁੱਛਗਿੱਛ ਲਈ ਐੱਨ. ਸੀ. ਬੀ. ਦੇ ਦਫ਼ਤਰ ਪੁੱਜੀ ਗਈ ਹੈ। ਜਾਣਕਾਰੀ ਮੁਤਾਬਕ ਐੱਨ. ਸੀ. ਬੀ. ਦੀ ਐੱਸ. ਆਈ. ਟੀ. ਟੀਮ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸ਼ਰੂਤੀ ਮੋਦੀ ਨੂੰ ਵਾਪਸ ਭੇਜਿਆ। ਇਨ੍ਹਾਂ ਦੋਵਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ 'ਚ ਜਾਂਚ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹਰ ਦਿਨ ਕੁਝ ਨਵੇਂ ਲੋਕਾਂ ਦੇ ਬਾਰੇ ਸੁਰਾਗ ਮਿਲ ਰਹੇ ਹਨ। ਫ਼ਿਲਮ ਇੰਡਸਟਰੀ 'ਚ ਕਈ ਉਭਰਦੇ ਤੇ ਸਥਾਪਿਤ ਅਦਾਕਾਰ-ਅਦਾਕਾਰਾਂ ਨੇ ਨਿਯਮਿਤ ਡਰੱਗਜ਼ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਤਸਵੀਰ ਸਾਫ਼ ਕਰਨ ਲਈ ਐੱਨ. ਸੀ. ਬੀ. ਨੇ ਸ਼ਰੂਤੀ ਮੋਦੀ ਤੇ ਜਯਾ ਸਾਹਾ ਨੂੰ ਤਲਬ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਹੁਣ ਤਕ ਈਡੀ ਤੇ ਸੀ. ਬੀ. ਆਈ. ਨੇ ਹੀ ਪੁੱਛਗਿੱਛ ਕੀਤੀ ਹੈ।
One of the members of SIT has tested positive for #COVID19. We just received antigen test report. In view of that, other members will be tested & protocol will be followed. Accordingly, we've sent back Shruti Modi who had joined investigation today: Narcotics Control Bureau (NCB) https://t.co/pl0bXSpDcw pic.twitter.com/XIM2AcsSjW
— ANI (@ANI) September 16, 2020
ਫ਼ਿਲਮ ਉਦਯੋਗ ਨਾਲ ਜੁੜੇ ਲੋਕਾਂ ਨੇ ਮੀਡੀਆ ਨੂੰ ਲਿਖਿਆ ਖੁੱਲ੍ਹ ਪੱਤਰ
ਫ਼ਿਲਮ ਉਦਯੋਗ ਨਾਲ ਜੁੜੀਆਂ ਕਈ ਹਸਤੀਆਂ ਨੇ ਰੀਆ ਚੱਕਰਵਰਤੀ ਦੇ ਮਾਮਲੇ 'ਚ ਹੋ ਰਹੀ ਮੀਡੀਆ ਕਵਰੇਜ ਨੂੰ ਲੈ ਕੇ ਇੰਤਰਾਜ ਜਤਾਇਆ ਹੈ। ਸੋਨਮ ਕਪੂਰ, ਮੀਰਾ ਨਾਇਰ ਤੇ ਅਨੁਰਾਗ ਕਸ਼ਅਪ ਸਣੇ ਲਗਪਗ ਦੋ ਹਜ਼ਾਰ ਲੋਕਾਂ ਨੇ ਦਸਤਖ਼ਤ ਨਾਲ ਜਾਰੀ ਖੁੱਲ੍ਹੇ ਪੱਤਰ 'ਚ ਮੀਡੀਆ ਦੀ ਭੂਮਿਕਾ 'ਤੇ ਸਵਾਲ ਖੜਾ ਕੀਤਾ ਗਿਆ ਹੈ।
Mumbai: Shruti Modi, former business manager of actor #SushantSinghRajput, arrive at NCB SIT office. She was summoned by Narcotics Control Bureau yesterday. pic.twitter.com/8ZqFQn1Rgm
— ANI (@ANI) September 16, 2020
17 ਤਕ ਐੱਨ. ਸੀ. ਬੀ. ਦੇ ਹਵਾਲੇ ਕ੍ਰਿਸ ਕੋਸਟਾ
ਐੱਨ. ਸੀ. ਬੀ. ਦੀ ਇਕ ਹੋਰ ਟੀਮ ਨੇ ਗੋਆ 'ਚ ਛਾਪਾ ਮਾਰ ਕੇ ਕ੍ਰਿਸ ਕੋਸਟਾ ਨੂੰ ਦਬੋਚਿਆ। ਮੁੰਬਈ ਲਿਆ ਕੇ ਉਸ ਦੀ ਵੀਡੀਓ ਕਾਨਫਰੰਸ ਰਾਹੀਂ ਕੋਰਟ 'ਚ ਪੇਸ਼ੀ ਕਰਵਾਈ ਗਈ। ਉਸ ਨੂੰ 17 ਤਕ ਐੱਨ. ਸੀ. ਬੀ. ਦੇ ਹਵਾਲੇ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਐੱਨ. ਸੀ. ਬੀ. ਇਸ ਮਾਮਲੇ 'ਚ ਹੁਣ ਤਕ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।