ਰੀਆ ਚੱਕਰਵਰਤੀ ਤੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ''ਤੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

Wednesday, Sep 30, 2020 - 11:06 AM (IST)

ਰੀਆ ਚੱਕਰਵਰਤੀ ਤੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ''ਤੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਮੁੰਬਈ (ਬਿਊਰੋ) : ਮੁੰਬਈ ਹਾਈ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਕੇਸ 'ਚ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਫ਼ੈਸਲਾ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ, ਐੱਨ. ਸੀ. ਬੀ. ਅਤੇ ਰੀਆ ਦੇ ਵਕੀਲ ਨੇ ਲੰਬੇ ਸਮੇਂ ਤੱਕ ਦਲੀਲਾਂ ਰੱਖੀਆਂ।

ਇਸ ਤੋਂ ਪਹਿਲਾਂ, ਸੋਮਵਾਰ ਨੂੰ ਅਦਾਲਤ ਵਿਚ ਸੌਂਪੇ ਇੱਕ ਹਲਫਨਾਮੇ ਵਿਚ, ਐੱਨ. ਸੀ. ਬੀ. ਨੇ ਕਿਹਾ ਸੀ ਕਿ ਰੀਆ ਅਤੇ ਸ਼ੌਵਿਕ ਮਸ਼ਹੂਰ ਸ਼ਖਸੀਅਤਾਂ ਅਤੇ ਡਰੱਗ ਪੇਡਲਰ ਨਾਲ ਸਬੰਧਤ ਨਸ਼ਿਆਂ ਦੇ ਇੱਕ ਸਰਗਰਮ ਸਮੂਹ ਦੇ ਮੈਂਬਰ ਹੈ।
ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਇਸੇ ਕਰਕੇ ਏਜੰਸੀ ਨੇ ਉਸ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੀਕਟਸ ਐਕਟ (ਐਨਡੀਪੀਐਸ) ਦੀ ਸਖਤ ਧਾਰਾ 27 ਏ ਦੇ ਤਹਿਤ ਕੇਸ ਦਰਜ ਕੀਤਾ ਹੈ।


author

sunita

Content Editor

Related News