ਅਫਸਾਨਾ ਨਾਲ ਬਣਾਈ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲਿਆਂ ਨੂੰ ਰੇਸ਼ਮ ਅਨਮੋਲ ਨੇ ਦਿੱਤੀ ਨਸੀਹਤ

Thursday, Mar 18, 2021 - 12:14 PM (IST)

ਅਫਸਾਨਾ ਨਾਲ ਬਣਾਈ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲਿਆਂ ਨੂੰ ਰੇਸ਼ਮ ਅਨਮੋਲ ਨੇ ਦਿੱਤੀ ਨਸੀਹਤ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨਾਲ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਦੋਵਾਂ ਦੀ ਮਿੱਠੀ ਤਰਕਾਰਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਜਿਥੇ ਅਫਸਾਨਾ ਖ਼ਾਨ ਰੇਸ਼ਮ ਸਿੰਘ ਅਨਮੋਲ ਨੂੰ ਭੈਣ ਦੇ ਵਿਆਹ ’ਚ ਸ਼ਾਮਲ ਨਾ ਹੋਣ ’ਤੇ ਉਲਾਂਭਾ ਦੇ ਰਹੀ ਹੈ, ਉਥੇ ਰੇਸ਼ਮ ਸਿੰਘ ਅਨਮੋਲ ਅਫਸਾਨਾ ਖ਼ਾਨ ਕੋਲੋਂ ਪਾਰਟੀ ਮੰਗ ਰਹੇ ਹਨ।

ਇਹ ਵੀਡੀਓ ਜਿਵੇਂ ਹੀ ਅਪਲੋਡ ਹੋਈ ਤਾਂ ਇਸ ਵੀਡੀਓ ’ਚੋਂ 5 ਸੈਕਿੰਡ ਦਾ ਹਿੱਸਾ ਕੁਝ ਸੋਸ਼ਲ ਮੀਡੀਆ ਅਕਾਊਂਟਸ ਵਲੋਂ ਕੱਟ ਲਿਆ ਗਿਆ, ਜਿਸ ਨੂੰ ਹੁਣ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਰੇਸ਼ਮ ਸਿੰਘ ਅਨਮੋਲ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਪੋਸਟ ਸਾਂਝੀ ਕੀਤੀ।

PunjabKesari

ਪੋਸਟ ਸਾਂਝੀ ਕਰਦਿਆਂ ਰੇਸ਼ਮ ਨੇ ਲਿਖਿਆ, ‘ਮੇਰੀ ਤੇ ਅਫਸਾਨਾ ਦੀ ਸਟੋਰੀ ’ਚੋਂ 5 ਸੈਕਿੰਡ ਦੀ ਵੀਡੀਓ ਗਲਤ ਤਰੀਕੇ ਨਾਲ ਕੱਟ ਕੇ ਵਾਇਰਲ ਕਰਨ ਵਾਲਿਓ ਰੱਬ ਨਾ ਕਰੇ ਤੁਹਾਡੀ ਭੈਣ ਨਾਲ ਤੇ ਭਵਿੱਖ ’ਚ ਬੇਟੀ ਨਾਲ ਇੰਝ ਕੁਝ ਹੋਵੇ।’

 
 
 
 
 
 
 
 
 
 
 
 
 
 
 
 

A post shared by Resham Singh Anmol (@reshamsinghanmol)

ਰੇਸ਼ਮ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਸੀ, ‘ਨਵੀਂ ਕਾਰ ਤੇ ਹੁਣ ਮੰਗਣੀ ਦਾ ਸਰਪ੍ਰਾਈਜ਼। 2-2 ਪਾਰਟੀਆਂ ਪੈਂਡਿੰਗ ਨੇ। ਕੁੜੀ ਪਾਰਟੀ ਦੇਣ ਨੂੰ ਜ਼ਰੂਰ ਕੰਝੂਸ ਹੈ ਪਰ ਗਾਇਕੀ ’ਚ ਪੰਜਾਬ ਦੀ ਸ਼ਾਨ ਹੈ। ਰੱਬ ਮਿਹਰ ਕਰੇ। ਮਾਲਕ ਇੰਝ ਹੀ ਕਿਰਪਾ ਬਣਾਈ ਰੱਖੇ।’

ਨੋਟ– ਰੇਸ਼ਮ ਸਿੰਘ ਅਨਮੋਲ ਤੇ ਅਫਸਾਨਾ ਖ਼ਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News